Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਬਾਬਾ ਨਾਨਕ ਜੀ
ਹੋ ਜਾਏ ਜਗ ਦਾ ਪਾਰ-ਉਤਾਰਾ, ਹੱਥ ਸਿਰਾਂ ‘ਤੇ ਧਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਰੁੱਖੀ-ਸੁੱਖੀ ਸਾਰੇ ਖਾਵਣ, ਬੇ-ਘਰਿਆਂ ਨੂੰ ਘਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਭੇਸ ਵਟਾ ਕੇ ਸੱਜਣ ਠੱਗ਼ ਜਿਹੇ, ਮੁੜ ਜਨਤਾ ਨੂੰ ਲੁੱਟ ਰਹੇ ਨੇ,
ਫੇਰ ਚੌਧਰੀ ਭਾਗੋ ਵਰਗੇ, ਲਾਲੋ ਦਾ ਗਲ ਘੁੱਟ ਰਹੇ ਨੇ।
ਲਾਲਚ ਨੇ ਮਨ ਖਾਲ੍ਹੀ ਕਰਤੇ, ਸਬਰਾਂ ਦੇ ਨਾਲ ਭਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਤਕੜੇ ਕੋਲੋਂ ਡਰੇ ਨਾ ਮਾੜਾ, ਭੇਦ-ਭਾਵ ਸਭ ਮੁੱਕ ਜਾਏ,
ਚੜ੍ਹ ਪਏ ਦਾਤਾ ਸੱਚ ਦਾ ਸੂਰਜ, ਕੂੜ ਦਾ ਬੱਦਲ ਲੁੱਕ ਜਾਏ।
ਤੇਰਾ ਹੀ ਤੇਰਾ ਕੁਝ ਨਾ ਮੇਰਾ, ਬੇਸਮਝਾਂ ਨੂੰ ਇਹ ਵਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਨਾ ਕੋਈ ਵੈਰੀ ਨਾ ਹੀ ਬੇਗਾਨਾ, ਨਹੀਂ ਹੁਣ ਬਾਬਾ ਯਾਦ ਸਾਨੂੰ,
ਨਿੰਦਿਆ, ਚੁਗਲੀ, ਈਰਖਾ, ਸਾੜ੍ਹਾ, ਚੱਲੇ ਕਰ ਬਰਬਾਦ ਸਾਨੂੰ।
ਨਾਮ ਖ਼ੁਮਾਰੀ ਪਿਆ ਕੇ ਸਾਨੂੰ, ਦੁੱਖੜੇ ਸਾਰੇ ਹਰ ਦਿਓ.
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਵੱਢਣ ਰੁੱਖ ਤੇ ਮਾਰਨ ਧੀਆਂ, ਨੱਥ ਪਾਵੀਂ ਜਰਾ ਸ਼ੈਤਾਨਾ ਨੂੰ,
ਜਾਣੇ-ਅਣਜਾਣੇ ਬਣ ਗਏ ਪਾਪੀ, ਸੋਝੀ ਦੇ ਇਨਸਾਨਾਂ ਨੂੰ।
ਤੇਰਾ ਹੋ ਜਾਏ ‘ਗਿੱਲ ਬਲਵਿੰਦਰ’, ਭਟਕ ਰਹੇ ਨੂੰ ਦਰ ਦਿਓ,
ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ।
ਗਿੱਲ ਬਲਵਿੰਦਰ CANADA +1.416.558.5530 ([email protected] )

 

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …