16 C
Toronto
Sunday, October 5, 2025
spot_img
HomeਕੈਨੇਡਾFrontਭਾਰਤ ’ਚ ਕਰੋਨਾ ਦੇ ਮਾਮਲੇ ਲੱਗੇ ਵਧਣ

ਭਾਰਤ ’ਚ ਕਰੋਨਾ ਦੇ ਮਾਮਲੇ ਲੱਗੇ ਵਧਣ

20 ਦਿਨਾਂ ’ਚ ਕਰੋਨਾ ਦੇ ਕੇਸ 93 ਤੋਂ 5364 ਹੋਏ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸਿਹਤ ਵਿਭਾਗ ਦੇ ਮੁਤਾਬਕ ਪਿਛਲੇ 20 ਦਿਨਾਂ ਵਿਚ ਕਰੋਨਾ ਕੇਸਾਂ ਦੀ ਗਿਣਤੀ ਵਿਚ 58 ਗੁਣਾ ਵਾਧਾ ਹੋਇਆ ਹੈ। ਦੱਸਿਆ ਗਿਆ ਕਿ ਦੇਸ਼ ਭਰ ਵਿਚ 16 ਮਈ ਨੂੰ ਕੋਵਿਡ ਦੇ 93 ਐਕਟਿਵ ਮਾਮਲੇ ਸਨ, ਜਿਨ੍ਹਾਂ ਦੀ ਗਿਣਤੀ ਹੁਣ 5364 ਦਰਜ ਕੀਤੀ ਗਈ ਹੈ। ਫਿਕਰ ਵਾਲੀ ਗੱਲ ਇਹ ਹੈ ਕਿ ਕੋਵਿਡ ਹੁਣ ਦੇਸ਼ ਦੇ ਸਾਰੇ ਸੂਬਿਆਂ ’ਚ ਫੈਲ ਗਿਆ ਹੈ। ਲੰਘੇ 24 ਘੰਟਿਆਂ ਵਿਚ 500 ਦੇ ਕਰੀਬ ਮਾਮਲੇ ਆਏ ਹਨ ਅਤੇ ਕੇਰਲ ਵਿਚ ਸਭ ਤੋਂ ਜ਼ਿਆਦਾ 1679 ਮਾਮਲੇ ਹਨ। ਇਸ ਤੋਂ ਬਾਅਦ ਗੁਜਰਾਤ ’ਚ 615, ਪੱਛਮੀ ਬੰਗਾਲ ਵਿਚ 596, ਦਿੱਲੀ ਵਿਚ 592 ਅਤੇ ਮਹਾਰਾਸ਼ਟਰ ਵਿਚ 548 ਮਾਮਲੇ ਦਰਜ ਕੀਤੇ ਗਏ। ਇਹ ਵੀ ਦੱਸਿਆ ਕਿ ਕਰੋਨਾ ਨਾਲ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ 55 ਮੌਤਾਂ ਹੋ ਚੁੱਕੀਆਂ ਹਨ।
RELATED ARTICLES
POPULAR POSTS