ਮੋਦੀ ਟੀਮ ਨੂੰ ਨਾਲ ਲੈ ਕੇ ਨਹੀਂ ਚੱਲਦੇ, ਹੁਣ ਬਹੁਮਤ ਮਿਲਣਾ ਮੁਸ਼ਕਲ
ਮੁੰਬਈ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸੰਸਕ ਰਹੇ ਬਰਤਾਨੀਆ ਦੇ ਅਰਥ ਸ਼ਾਸ਼ਤਰੀ ਮੇਘਨਾਦ ਦੇਸਾਈ ਨੇ ਮੋਦੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਟੀਮ ਨੂੰ ਨਾਲ ਲੈ ਕੇ ਨਹੀਂ ਚੱਲਦੇ। ਵੋਟਰਾਂ ਦੀ ਨਰਾਜ਼ਗੀ ਕਰਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਨੂੰ ਬਹੁਮਤ ਮਿਲਣਾ ਮੁਸ਼ਕਲ ਹੈ। ਦੇਸਾਈ ਨੇ ਇਹ ਪ੍ਰਗਟਾਵਾ ਇਕ ਨਿਊਜ਼ ਏਜੰਸੀ ਨੂੰ ਇੰਟਰਵਿਊ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਲੋੜ ਤੋਂ ਜ਼ਿਆਦਾ ਵਾਅਦੇ ਕੀਤੇ। ਲੋਕਾਂ ਦੇ ਮਨਾਂ ਵਿਚ ਇਹ ਭਾਵਨਾ ਹੈ ਕਿ ਚੰਗੇ ਦਿਨ ਹੁਣ ਤੱਕ ਨਹੀਂ ਆਏ। ਦੇੋਸਾਈ ਨੇ ਕਿਹਾ ਕਿ ਮੋਦੀ ਕੋਲ ਚੰਗਾ ਮੌਕਾ ਸੀ, ਪਰ ਟੀਮ ਨੂੰ ਨਾਲ ਲੈ ਕੇ ਨਾ ਚੱਲਣਾ, ਉਸ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਅਰੁਣ ਜੇਤਲੀ ਅਤੇ ਸੁਸ਼ਮਾ ਸਵਰਾਜ ਨੂੰ ਛੱਡ ਕੇ ਉਸਦਾ ਕੋਈ ਵੀ ਮੰਤਰੀ ਅਨੁਭਵੀ ਨਹੀਂ ਹੈ। ਦੂਜੇ ਪਾਸੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਡਾ. ਮਨਮੋਹਨ ਸਿੰਘ ਦੀ ਕੈਬਨਿਟ ਵਿਚ ਪ੍ਰਣਬ ਮੁਖਰਜੀ, ਅਰਜੁਨ ਸਿੰਘ, ਸ਼ਰਦ ਪਵਾਰ ਅਤੇ ਪੀ. ਚਿਦੰਬਰਮ ਸਮੇਤ ਛੇ ਮੰਤਰੀ ਅਜਿਹੇ ਸਨ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਬਣਨ ਦੀ ਯੋਗਤਾ ਸੀ। ਦੇਸਾਈ ਨੇ ਆਰ.ਬੀ.ਆਈ. ਦੇ ਮਾਮਲੇ ‘ਤੇ ਵੀ ਮੋਦੀ ਦੀ ਆਲੋਚਨਾ ਕੀਤੀ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …