ਵਾਤਾਵਰਣ ਨੂੰ ਸਾਫ ਰੱਖਣ ਲਈ ਇਹ ਵੱਡਾ ਕਦਮ
ਨਵੀਂ ਦਿੱਲੀ/ਬਿਊਰੋ ਨਿਊਜ਼
ਏਅਰ ਇੰਡੀਆ ਟੈਕਸੀ ਬੋਟ ਦੇ ਜ਼ਰੀਏ ਯਾਤਰੀਆਂ ਸਮੇਤ ਜਹਾਜ਼ ਨੂੰ ਰਨਵੇ ‘ਤੇ ਲਿਆਉਣ ਵਾਲੀ ਦੁਨੀਆ ਦੀ ਪਹਿਲੀ ਏਅਰਲਾਈਨ ਬਣ ਗਈ। ਟੈਕਸੀ ਬੋਟ ਦੀ ਵਰਤੋਂ ਜਹਾਜ਼ ਨੂੰ ਪਾਰਕਿੰਗ ਵੇਅ ਤੋਂ ਰਨਵੇ ਤੱਕ ਲਿਜਾਣ ਲਈ ਕੀਤੀ ਜਾਂਦੀ ਹੈ। ਏਅਰ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਨੇ ਅੱਜ ਸਵੇਰੇ ਏ.ਆਈ. 665 ਨੂੰ ਹਰੀ ਝੰਡੀ ਦਿਖਾ ਕੇ ਇਸਦੀ ਸ਼ੁਰੂਆਤ ਕੀਤੀ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ3 ‘ਤੇ ਮੁੰਬਈ ਜਾਣ ਵਾਲੀ ਏਅਰਬਸ ਏ320 ਨੂੰ ਟੈਕਸੀ ਬੋਟ ਦੇ ਜ਼ਰੀਏ ਪਾਰਕਿੰਗ ਵੇਅ ਤੋਂ ਰਨਵੇ ਤੱਕ ਲਿਆਂਦਾ ਗਿਆ। ਇਸ ਦੌਰਾਨ ਲੋਹਾਨੀ ਨੇ ਕਿਹਾ ਕਿ ਦੁਨੀਆ ਭਰ ਵਿਚ ਕਿਸੇ ਵੀ ਏਅਰਬਸ ਜਹਾਜ਼ ‘ਤੇ ਟੈਕਸੀ ਬੋਟ ਦੀ ਵਰਤੋਂ ਦਾ ਇਹ ਪਹਿਲਾ ਪ੍ਰਯੋਗ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਸਾਫ ਰੱਖਣ ਲਈ ਇਹ ਇਕ ਵੱਡਾ ਕਦਮ ਵੀ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …