Home / ਭਾਰਤ / ਕੇਰਲਾ ’ਚ ਭਾਰੀ ਮੀਂਹ ਨੇ ਮਚਾਈ ਤਬਾਹੀ – ਉਤਰਾਖੰਡ ’ਚ ਵੀ ਰੈਡ ਅਲਰਟ

ਕੇਰਲਾ ’ਚ ਭਾਰੀ ਮੀਂਹ ਨੇ ਮਚਾਈ ਤਬਾਹੀ – ਉਤਰਾਖੰਡ ’ਚ ਵੀ ਰੈਡ ਅਲਰਟ

ਦਿੱਲੀ, ਯੂਪੀ ਅਤੇ ਐਮਪੀ ’ਚ ਭਾਰੀ ਮੀਂਹ ਦਾ ਖਦਸ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼
ਮਾਨਸੂਨ ਖਤਮ ਹੋਣ ਤੋਂ ਪਹਿਲਾਂ ਭਾਰਤ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਇਸੇ ਦੌਰਾਨ ਕਈ ਪਾਸੇ ਤਾਂ ਇਹ ਮੀਂਹ ਚੰਗਾ ਸਾਬਤ ਹੋ ਰਿਹਾ ਹੈ ਅਤੇ ਕਈ ਪਾਸੇ ਜਾਨਲੇਵਾ ਵੀ ਸਾਬਤ ਹੋਇਆ। ਕੇਰਲਾ ਵਿਚ ਲਗਾਤਾਰ ਪੈ ਰਹੇ ਮੀਂਹ ਨਾਲ ਹਾਲਾਤ ਬੇਹੱਦ ਬਦਤਰ ਬਣੇ ਹੋਏ ਹਨ। ਕੇਰਲਾ ਵਿਚ ਭਾਰੀ ਮੀਂਹ ਅਤੇ ਪਹਾੜ ਖਿਸਕਣ ਕਾਰਨ ਹੁਣ ਤੱਕ 27 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ, ਜਦਕਿ ਕਈ ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਕੇਰਲਾ ਦੇ ਕੋਟਾਯਮ ਜ਼ਿਲ੍ਹੇ ਵਿਚ ਭਾਰੀ ਮੀਂਹ ਦੇ ਪਾਣੀ ਵਿਚ ਕੁਝ ਘਰ ਵੀ ਰੁੜ ਗਏ ਦੱਸੇ ਜਾ ਰਹੇ ਹਨ। ਇਸੇ ਦੌਰਾਨ ਉਤਰਾਖੰਡ ਵਿਚ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ, ਯੂਪੀ ਤੇ ਮੱਧ ਪ੍ਰਦੇਸ਼ ’ਚ ਵੀ ਭਾਰੀ ਮੀਂਹ ਪੈਣ ਦਾ ਖਦਸ਼ਾ ਹੈ।

 

 

Check Also

ਕਿਸਾਨ 29 ਨਵੰਬਰ ਨੂੰ ਨਹੀਂ ਕਰਨਗੇ ਟਰੈਕਟਰ ਮਾਰਚ

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਲਿਆ ਗਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ …