Breaking News
Home / ਦੁਨੀਆ / ਸਕਾਟਲੈਂਡ ਵਿਚ ਨਰਿੰਦਰ ਮੋਦੀ ਦਾ ਵਿਰੋਧ ਕਰੇਗਾ ਪੰਜਾਬੀ ਭਾਈਚਾਰਾ

ਸਕਾਟਲੈਂਡ ਵਿਚ ਨਰਿੰਦਰ ਮੋਦੀ ਦਾ ਵਿਰੋਧ ਕਰੇਗਾ ਪੰਜਾਬੀ ਭਾਈਚਾਰਾ

ਕਾਲੇ ਝੰਡਿਆਂ ਨਾਲ ਪ੍ਰਧਾਨ ਮੰਤਰੀ ਦਾ ਹੋਵੇਗਾ ਵਿਰੋਧ
ਚੰਡੀਗੜ੍ਹ/ਬਿਊਰੋ ਨਿਊਜ਼ : ਸਕਾਟਲੈਂਡ ਦੇ ਪਰਵਾਸੀ ਪੰਜਾਬੀ ਭਾਈਚਾਰੇ ਨੇ ਇੱਕ ਮੀਟਿੰਗ ਕਰਕੇ ਸਕਾਟਲੈਂਡ ਦੌਰੇ ‘ਤੇ ਜਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪਰਵਾਸੀ ਪੰਜਾਬੀਆਂ ਨੇ ਕਿਹਾ ਕਿ ਸਕਾਟਲੈਂਡ ਦਾ ਸਮੁੱਚਾ ਪੰਜਾਬੀ ਭਾਈਚਾਰਾ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਸ਼ੁਰੂਆਤੀ ਦਿਨਾਂ ਤੋਂ ਹੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗਲਾਸਗੋ ‘ਚ 31 ਅਕਤੂਬਰ ਤੋਂ ਲੈ ਕੇ 12 ਨਵੰਬਰ 2021 ਤੱਕ ਵਾਤਾਵਰਨ ਸਬੰਧੀ ਅੰਤਰਰਾਸ਼ਟਰੀ ਕਾਨਫਰੰਸ ਹੋਣ ਜਾ ਰਹੀ ਹੈ।
ਇਸ ਕਾਨਫਰੰਸ ਵਿੱਚ ਸਾਮਲ ਹੋਣ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨੂੰ ਖਾਸ ਤੌਰ ‘ਤੇ ਸੱਦਾ ਭੇਜਿਆ ਗਿਆ ਹੈ। ਸਕਾਟਲੈਂਡ ਦੀਆਂ ਸਮੂਹ ਭਾਰਤੀ ਜਥੇਬੰਦੀਆਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗਲਾਸਗੋ ਪਹੁੰਚਣ ‘ਤੇ 31 ਅਕਤੂਬਰ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਵਾਲੇ ਬੈਨਰਾਂ ਅਤੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ।
ਇਸ ਮੀਟਿੰਗ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੁਭਾਇਆ ਸਿੰਘ ਮਹਿਮੀ ਸਮੇਤ ਦਲਜੀਤ ਸਿੰਘ ਦਿਲਬਰ, ਦਿਲਬਾਗ ਸੰਧੂ, ਪਰਮਜੀਤ ਸਿੰਘ ਬਾਸੀ, ਤਰਲੋਚਨ ਮੁਠੱਡਾ, ਐੱਸਐੱਲ ਗਿੰਡਾ, ਮੁਲਖ ਰਾਜ, ਹੁਸਨ ਲਾਲ, ਡਾ. ਉਮੈਰ ਖਾਨ, ਕਰਤਾਰ ਸਿੰਘ ਬਿਰਹਾ, ਮਨਜੀਤ ਸਿੰਘ ਗਿੱਲ, ਸੁਰਜੀਤ ਸਿੰਘ ਚੌਧਰੀ, ਬਖਸ਼ੀਸ਼ ਸਿੰਘ, ਹਰਜੀਤ ਸਿੰਘ ਹਾਜ਼ਰ ਸਨ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …