16 C
Toronto
Friday, July 31, 2026
spot_img
Homeਦੁਨੀਆਭਾਰਤ-ਅਮਰੀਕਾ ਸਬੰਧ ਮੇਰੇ ਲਈ 'ਬੇਹੱਦ ਨਿੱਜੀ' : ਊਸ਼ਾ ਵੈਂਸ

ਭਾਰਤ-ਅਮਰੀਕਾ ਸਬੰਧ ਮੇਰੇ ਲਈ ‘ਬੇਹੱਦ ਨਿੱਜੀ’ : ਊਸ਼ਾ ਵੈਂਸ

ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ‘ਤੇ ਜ਼ੋਰ ਦਿੱਤਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੀ ਦੋਇਮ ਮਹਿਲਾ ਊਸ਼ਾ ਵੈਂਸ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਆਪਣੇ ਲਈ ਬੇਹੱਦ ਅਹਿਮ ਦੱਸਿਆ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਵਿਚ ਕਈ ਵਾਰ ਉਤਾਰ ਚੜ੍ਹਾਅ ਆਉਂਦਾ ਰਿਹਾ ਹੈ ਪਰ ਉਨ੍ਹਾਂ ਲਈ ਭਾਰਤ ਨਾਲ ਸਬੰਧ ਬੇਹੱਦ ਨਿੱਜੀ ਰਹੇ ਹਨ। ਉਨ੍ਹਾਂ ਕਿਹਾ, ‘ਮੇਰੇ ਪਰਿਵਾਰਕ ਮੈਂਬਰ ਭਾਰਤ ਵਿੱਚ ਹਨ ਅਤੇ ਮੇਰੇ ਬਹੁਤ ਸਾਰੇ ਪਰਿਵਾਰਕ ਮੈਂਬਰ ਇੱਥੇ ਸੰਯੁਕਤ ਰਾਜ ਅਮਰੀਕਾ ਵਿੱਚ ਹਨ ਅਤੇ ਮੈਂ ਭਾਰਤ ਦਾ ਦੌਰਾ ਕਰਕੇ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਵੱਡੀ ਹੋਈ ਹਾਂ।’
ਵੈਂਸ ਨੇ ਇੱਥੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ (ਯੂਐਸਆਈਐਸਪੀਐਫ) ਲੀਡਰਸ਼ਿਪ ਸੰਮੇਲਨ ਦੇ ਅੱਠਵੇਂ ਐਡੀਸ਼ਨ ਵਿੱਚ ਗੱਲਬਾਤ ਕਰਦਿਆਂ ਕਿਹਾ, ‘ਇਸ ਲਈ ਇਹ ਹਮੇਸ਼ਾ ਇੱਕ ਅਜਿਹਾ ਰਿਸ਼ਤਾ ਰਿਹਾ ਹੈ ਜਿਸ ਨੂੰ ਮੈਂ ਨਿੱਜੀ ਤੌਰ ‘ਤੇ ਬਹੁਤ ਮਹੱਤਵਪੂਰਨ ਸਮਝਿਆ ਹੈ।’ ਵੈਂਸ ਨੇ ਕਿਹਾ, ‘ਜਿਸ ਤਰੀਕੇ ਨਾਲ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਦੇਸ਼ਾਂ ਦਰਮਿਆਨ ਵਧੀਆ ਮੌਕਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਜੇ ਮੇਰਾ ਪਤੀ ਇੱਥੇ ਹੁੰਦਾ ਤਾਂ ਉਹ ਵੀ ਇਹੀ ਗੱਲ ਕਹਿੰਦਾ।’ ਜ਼ਿਕਰਯੋਗ ਹੈ ਕਿ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਇਕ ਵਾਰ ਕਮਜ਼ੋਰ ਹੋ ਗਏ ਸਨ।

Previous article
Next article
RELATED ARTICLES
POPULAR POSTS