ਬਰੈਂਪਟਨ/ਬਿਊਰੋ ਨਿਊਜ਼
ਗੋਰ-ਮਾਲਟਨ ਦੇ ਐੱਮ.ਪੀ.ਪੀ., ਓਨਟਾਰੀਓ ਐੱਨ.ਡੀ.ਪੀ. ਦੇ ਡਿਪਟੀ ਲੀਡਰ ਅਤੇ ਗੌਰਮਿੰਟ ਐਂਡ ਕੰਜ਼ਿਊਮਰ ਕ੍ਰਿਟਿਕ ਜਗਮੀਤ ਸਿੰਘ ਨੇ ਓਨਟਾਰੀਓ ਦੀ ਲਿਬਰਲ ਸਰਕਾਰ ਨੂੰ ਆਪਣਾ ਐੱਨ.ਡੀ.ਪੀ. ਅਤੇ ਓਨਟਾਰੀਓ-ਵਾਸੀਆਂ ਨਾਲ ਕੀਤਾ 2013 ਦਾ ਵਾਅਦਾ ਤੋੜਨ ਵਾਲੀ ਦੱਸਿਆ ਜਿਸ ਵਿੱਚ ਉਸ ਨੇ ਸੂਬੇ ਵਿੱਚ ਆਟੋ ਇੰਸ਼ੋਅਰੈਂਸ ਨੂੰ 15% ਘਟਾਉਣ ਦੀ ਗੱਲ ਕੀਤੀ ਸੀ। ਬੀਤੇ ਸੋਮਵਾਰ ਟੋਰਾਂਟੋ ਅਸੈਂਬਲੀ ਹਾਲ ਵਿੱਚ ਪ੍ਰੀਮੀਅਰ ਕੈਥਲੀਨ ਵਿੱਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਤਨਜ਼ ਭਰੇ ਲਹਿਜ਼ੇ ਵਿੱਚ ਕਿਹਾ,”ਓਨਟਾਰੀਓ-ਵਾਸੀਆਂ ਨੂੰ ਤੁਹਾਡੇ ਕੋਲੋਂ ਕਿਸੇ ਵੀ ਵਾਅਦੇ ਦੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਤੁਸੀਂ ਉਸ ਨੂੰ ਨਿਭਾਉਣਾ ਤਾਂ ਹੁੰਦਾ ਨਹੀਂ।”
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …