Breaking News
Home / ਕੈਨੇਡਾ / ਘੱਟੋ-ਘੱਟ ਉਜਰਤ ਵਧਾਉਣ ਵਾਲਾ ਬਿਲ 148 ਓਨਟਾਰੀਓ ਲੋਕ ਸਭਾ ਵਿਚ ਪਾਸ ਹੋਇਆ : ਵਿੱਕ ਢਿੱਲੋਂ

ਘੱਟੋ-ਘੱਟ ਉਜਰਤ ਵਧਾਉਣ ਵਾਲਾ ਬਿਲ 148 ਓਨਟਾਰੀਓ ਲੋਕ ਸਭਾ ਵਿਚ ਪਾਸ ਹੋਇਆ : ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਦਹਾਕੇ ਦੇ ਸੱਭ ਤੋਂ ਅਹਿਮ ਅਤੇ ਵੱਡੇ ਲੇਬਰ ਪ੍ਰਸਤਾਵਾਂ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ। ਫੇਅਰ ਵਰਕਪਲੇਸ, ਬੇਟਰ ਜਾਬਸ ਐਕਟ ਦੇ ਤਹਿਤ ਘੱਟੋ ਘੱਟ ਉਜਰਤ ਵਿਚ ਵੱਡਾ ਵਾਧਾ ਕੀਤਾ ਗਿਆ ਹੈ।
ਇਸ ਬਿਲ ਰਾਹੀਂ ਓਨਟਾਰੀਓ ਸੂਬੇ ਵਿਚ ਘੱਟੋ ਘੱਟ ਉਜਰਤ ਜਨਵਰੀ 2018 ਤੋਂ $14 ਪ੍ਰਤੀ ਘੰਟਾ ਅਤੇ 2019 ਤੋਂ $15 ਪ੍ਰਤੀ ਘੰਟਾ ਕੀਤੀ ਜਾ ਰਿਹੀ ਹੈ। ਇਸ ਨਾਲ ਘੱਟ ਆਮਦਨ ਵਾਲੇ ਤਕਰੀਬਨ ਡੇਢ ਮਿਲੀਅਨ ਓਨਟਾਰੀਓ ਵਾਸੀਆਂ ਨੂੰ ਫਾਇਦਾ ਹੋਵੇਗਾ। ਇਸ ਵੱਡੇ ਬਦਲਾਅ ਨਾਲ ਕਈ ਬਰੈਂਪਟਨ ਵੈਸਟ ਵਾਸੀਆਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਬਿਲ ਦੇ ਕਈ ਹੋਰ ਅਜਿਹੇ ਫਾਇਦੇ ਹਨ ਜੋ ਹਰ ਕਿਸੇ ਨੂੰ ਬਰਾਬਰੀ ਦਾ ਅਹਿਸਾਸ ਕਰਵਾਏਗਾ। ਜਿਵੇਂ ਕਿ ਇਸ ਬਿਲ ਕਾਰਨ ਟੈਂਪਰੇਰੀ ਅਤੇ ਪਾਰਟ – ਟਾਈਮ ਕਾਮਿਆਂ ਨੂੰ ਫੁੱਲ ਟਾਈਮ ਕੰਮ ਕਰਨ ਵਾਲਿਆਂ ਵਾਲੀ ਸਹੂਲਤਾਂ ਮਿਲਣਗੀਆਂ। ਹਰ ਕਿਸੇ ਨੂੰ 10 ਪਰਸਨਲ ਐਮਰਜੈਂਸੀ ਛੁੱਟੀਆਂ ਅਤੇ 2 ਦਿਨ ਦੀ ਪੇਡ ਬਿਮਾਰੀ ਦੇ ਦਿਨ ਦੀ ਛੁੱਟੀ ਵੀ ਮਿਲੇਗੀ। ਪਰਸਨਲ ਐਮਰਜੈਂਸੀ ਛੁੱਟੀ ਲਈ ਰੁਜ਼ਗਾਰਦਾਤਾ ਹੁਣ ਡਾਕਟਰ ਨੋਟ ਨਹੀਂ ਮੰਗੇਗਾ। ਪੰਝ ਸਾਲ ਤੋਂ ਇਕੋ ਕੰਪਨੀ ਵਿਚ ਕੰਮ ਕਰਨ ਵਾਲਿਆਂ ਨੂੰ ਤਿੰਨ ਹਫਤਿਆਂ ਦੀ ਛੁੱਟੀ ਮਿਲੇਗੀ। ਇਸ ਤੋਂ ਇਲਾਵਾ ਇਸ ਕਾਨੂੰਨ ਤਹਿਤ ਜੇਕਰ ਕਿਸੇ ਦੀ ਸ਼ਿਫਟ ਉਹਨਾਂ ਦੇ ਕੰਮ ਸ਼ੁਰੂ ਕਰਨ ਦੇ 48 ਘੰਟਿਆਂ ਵਿਚ ਕੈਂਸਲ ਕੀਤੀ ਗਈ ਤਾਂ ਉਹਨਾਂ ਨੂੰ ਘੱਟੋ ਘੱਟ ਤਿੰਨ ਘੰਟਿਆਂ ਦੀ ਤਨਖ਼ਾਹ ਮਿਲੇਗੀ। ਗੌਰ ਕੀਤਾ ਜਾਵੇ ਕਿ ਪੀ ਸੀ ਪਾਰਟੀ ਦੇ ਲੀਡਰ ਪੈਟ੍ਰਿਕ ਬ੍ਰਾਊਨ ਨੇ ਇਸ ਬਿਲ ਦੇ ਸਹਿਯੋਗ ਵਿਚ ਵੋਟ ਨਹੀਂ ਪਾਈ। ਉਹ ਵੋਟ ਪਾਉਣ ਵੇਲੇ ਲੋਕਸਭਾ ਵਿਚ ਨਹੀਂ ਸਨ ਜੋ ਕਿ ਇਹ ਦਰਸਾਉਂਦਾ ਹੈ ਕਿ ਉਹਨਾਂ ਨੂੰ ਓਨਟਾਰੀਓ ਵਾਸੀਆਂ ਦੇ ਭਲੇ ਦੀ ਕੋਈ ਚਿੰਤਾ ਨਹੀਂ ਹੈ। ਸੂਬੇ ਦੀ ਮੌਜੂਦਾ ਸਰਕਾਰ ਦੀ ਕੜ੍ਹੀ ਮਹਿਨਤ ਸਦਕੇ ਘੱਟੋ ਘੱਟ ਉਜਰਤ $6.85 ਤੋਂ $15 ਪ੍ਰਤੀ ਘੰਟਾ ਹੋ ਗਈ ਹੈ। ਗਣਿਤ ਕਰਕੇ ਦੇਖਣ ਤੋਂ ਪਤਾ ਚਲਦਾ ਹੈ ਕਿ ਇਸ ਨਾਲ ਸੂਬੇ ਦੇ ਵਾਸੀਆਂ ਦੀ ਜ਼ਿੰਦਗੀ ਵਿਚ ਕਿੰਨਾ ਫਰਕ ਪਿਆ ਹੈ।
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਇਹ ਵਿਸ਼ਾ ਮੇਰੇ ਲਈ ਹਮੇਸ਼ਾ ਤੋਂ ਹੀ ਬਹੁਤ ਅਹਿਮ ਰਿਹਾ ਹੈ। ਇਸ ਇਤਿਹਾਸਕ ਕਾਨੂੰਨ ਦੇ ਲਾਗੂ ਹੋਣ ਨਾਲ ਟੈਂਪ ਏਜੰਸੀਆਂ ਵਾਲੀ ਸਮੱਸਿਆ ਦਾ ਹੱਲ ਹੋਵੇਗਾ। ਨਾਲ ਹੀ ਮੈਂ ਤੁਹਾਡੇ ਸੱਭ ਨੂੰ ਥੋੜ੍ਹਾ ਧੀਰਜ ਰੱਖਣ ਲਈ ਬੇਨਤੀ ਕਰਦਾ ਹਾਂ। ਕਿਸੇ ਵੀ ਕਾਨੂੰਨ ਜਾਂ ਨੀਤੀ ਨੂੰ ਲਾਗੂ ਕਰਨ ਵਿਚ ਥੋੜ੍ਹਾ ਸਮਾਂ ਲਗਦਾ ਹੈ ਅਤੇ ਜਿਵੇਂ ਹੀ ਇਹ ਕਾਨੂੰਨ ਲਾਗੂ ਹੋਵੇਗਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਬਾਰੇ ਆਪਣੇ ਸੁਝਾਅ ਮੇਰੇ ਦਫਤਰ ਨਾਲ ਸਾਂਝੇ ਕਰੋ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …