ਟੋਰਾਂਟੋ/ਬਿਊਰੋ ਨਿਊਜ਼ : 142 ਸਾਲਾਂ ਤੱਕ ਕੰਮ ਕਰਦੇ ਰਹਿਣ ਤੋਂ ਬਾਅਦ ਵਿੱਤੀ ਸਮੱਸਿਆਵਾਂ ਦੇ ਚੱਲਦਿਆਂ ਕੈਨੇਡੀਅਨ ਨੈਸ਼ਨਲ ਐਗਜ਼ੀਬਿਟ (ਸੀ ਐਨ ਈ) ਨੂੰ ਹਮੇਸ਼ਾ ਲਈ ਬੰਦ ਕੀਤੇ ਜਾਣ ਦਾ ਖਤਰਾ ਖੜ੍ਹਾ ਹੋ ਗਿਆ ਹੈ। ਇਸ ਨੂੰ ਜਾਰੀ ਰੱਖਣ ਲਈ ਤਿਆਰ ਕੀਤੀ ਗਈ ਪਟੀਸ਼ਨ ਉੱਤੇ 6000 ਤੋਂ ਵੱਧ ਦਸਤਖ਼ਤ ਕਰਵਾ ਲਏ ਗਏ ਹਨ। ਇਹ ਐਗਜ਼ੀਬਿਸ਼ਨ 20 ਅਗਸਤ ਤੋਂ 6 ਸਤੰਬਰ, 2021 ਤੱਕ ਹੋਣੀ ਸੀ ਪਰ ਲਗਾਤਾਰ ਦੂਜੇ ਸਾਲ ਰੱਦ ਹੋਣ ਤੋਂ ਬਾਅਦ ਸੀ ਐਨ ਈ ਨੇ ਆਖਿਆ ਕਿ ਉਨ੍ਹਾਂ ਨੂੰ ਕਾਫੀ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਆਖਿਆ ਗਿਆ ਕਿ ਉਹ ਇੱਕ ਹੋਰ ਫੇਅਰ ਆਯੋਜਿਤ ਕਰਨ ਦੀ ਹਿੰਮਤ ਨਹੀਂ ਰੱਖਦੇ। ਇਹ ਪਟੀਸ਼ਨ ਸਿਟੀ ਆਫ ਟੋਰਾਂਟੋ ਦੇ ਕਾਊਂਸਲਰ ਮਾਈਕ ਲੇਅਟਨ ਵੱਲੋਂ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਵੱਲੋਂ ਫੌਰੀ ਤੌਰ ਉੱਤੇ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਤੋਂ 5.5 ਮਿਲੀਅਨ ਡਾਲਰ (ਸਰਕਾਰ ਦੇ ਦੋਵਾਂ ਪੱਧਰਾਂ ਨੂੰ) ਦਾ ਫੌਰੀ ਯੋਗਦਾਨ ਪਾਉਣ ਦੀ ਮੰਗ ਕੀਤੀ ਗਈ। ਪਟੀਸ਼ਨ ਵਿੱਚ ਆਖਿਆ ਗਿਆ ਹੈ ਕਿ 18 ਦਿਨ ਚੱਲਣ ਵਾਲੇ ਇਸ ਫੇਅਰ ਨਾਲ ਜੀਟੀਏ ਤੇ ਪ੍ਰੋਵਿੰਸ ਨੂੰ 93.1 ਮਿਲੀਅਨ ਤੇ 128.3 ਮਿਲੀਅਨ ਡਾਲਰ ਦਾ ਫਾਇਦਾ ਕ੍ਰਮਵਾਰ ਹੁੰਦਾ ਹੈ।
ਸੀ ਐਨ ਈ ਅਹਿਮ ਇੰਪਲੌਇਰ ਵੀ ਹੈ। ਹਰ ਫੇਅਰ ਸੀਜ਼ਨ ਵਿੱਚ ਇੱਥੇ 5000 ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਇਸ ਦੇ ਨਾਲ ਹੀ 700 ਵੈਂਡਰਜ਼ ਦੀ ਵੀ ਮਦਦ ਹੁੰਦੀ ਹੈ। 2021 ਸੀ ਐਨ ਈ ਨੂੰ 14 ਮਈ ਦਿਨ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਗਿਆ। ਇਹ ਖਬਰ ਲਿਖੇ ਜਾਣ ਤੱਕ ਪਟੀਸ਼ਨ ਆਪਣੇ 7000 ਦਸਤਖ਼ਤਾਂ ਦੇ ਟੀਚੇ ਤੋਂ ਸਿਰਫ 500 ਦਸਤਖ਼ਤ ਪਿੱਛੇ ਸੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …