18.2 C
Toronto
Thursday, September 10, 2026
spot_img
Homeਪੰਜਾਬਚੰਨੀ ਨੂੰ ਕੈਪਟਨ ਨੇ ਉਨ੍ਹਾਂ ਦੇ ਅੰਦਾਜ਼ 'ਚ ਹੀ ਦਿੱਤਾ ਜਵਾਬ

ਚੰਨੀ ਨੂੰ ਕੈਪਟਨ ਨੇ ਉਨ੍ਹਾਂ ਦੇ ਅੰਦਾਜ਼ ‘ਚ ਹੀ ਦਿੱਤਾ ਜਵਾਬ

ਚੰਨੀ ਨੂੰ ਕੈਪਟਨ ਨੇ ਉਨ੍ਹਾਂ ਦੇ ਅੰਦਾਜ਼ ‘ਚ ਹੀ ਦਿੱਤਾ ਜਵਾਬਕਿਹਾ : ਕਯਾ ਬਾਤ ਕਰ ਦੀ ਯਾਰ, ਈਡੀ ਦੀ ਰੇਡ ਤੁਹਾਡੇ ਕਰੀਬੀ ਦੇ ਘਰ ‘ਚ ਪਈ, ਇਸ ‘ਚ ਕਿਸੇ ਦਾ ਕੀ ਕਸੂਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਕਰੀਬੀ ਦੇ ਘਰ ਪਈ ਈਡੀ ਦੀ ਰੇਡ ਨੇ ਸਿਆਸੀ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਡੀ ਦੀ ਰੇਡ ਨੂੰ ਲੈ ਕੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਅੰਦਾਜ਼ ‘ਚ ਹੀ ਜਵਾਬ ਦਿੱਤਾ ਹੈ। ਕੈਪਟਨ ਨੇ ਲਿਖਿਆ-ਕਯਾ ਬਾਤ ਕਰ ਦੀ ਯਾਰ, ਈਡੀ ਨੇ ਰੇਡ ਤੁਹਾਡੇ ਘਰ ‘ਚ ਕੀਤੀ ਹੈ ਅਤੇ 10 ਕਰੋੜ ਰੁਪਏ ਵੀ ਤੁਹਾਡੇ ਕਰੀਬੀ ਦੇ ਘਰੋਂ ਹੀ ਮਿਲੇ ਹਨ, ਇਸ ‘ਚ ਕਿਸੇ ਦਾ ਕੀ ਕਸੂਰ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਹੋਈ ਕੁਤਾਈ ਤੋਂ ਬਾਅਦ ਇਸ ਤਰ੍ਹਾਂ ਕਿਹਾ ਸੀ ਕਿ ਫਿਰੋਜ਼ਪੁਰ ‘ਚ 70 ਹਜ਼ਾਰ ਕੁਰਸੀਆਂ ‘ਤੇ 700 ਲੋਕ ਹੀ ਸਨ, ਇਸ ‘ਚ ਉਨ੍ਹਾਂ ਦਾ ਕੀ ਕਸੂਰ। ਇਸ ਤੋਂ ਬਾਅਦ ਉਨ੍ਹਾਂ ਨੇ ਈਡੀ ਦੀ ਰੇਡ ਨੂੰ ਲੈ ਕੇ ਕੈਪਟਨ ‘ਤੇ ਵੀ ਨਿਸ਼ਾਨਾ ਸਾਧਿਆ ਸੀ। ਭਾਣਜੇ ‘ਤੇ ਈਡੀ ਦੀ ਰੇਡ ਤੋਂ ਭੜਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਈਡੀ ਦੇ ਅਫ਼ਸਰ ਕਹਿ ਕੇ ਗਏ ਹਨ ਕਿ ਪ੍ਰਧਾਨ ਮੰਤਰੀ ਦਾ ਦੌਰਾ ਯਾਦ ਰੱਖਣਾ। ਇਸ ਤੋਂ ਪਹਿਲਾਂ 5 ਜਨਵਰੀ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਆਰੇਆਣਾ ਫਲਾਈਓਵਰ ਤੋਂ ਵਾਪਸ ਪਰਤੇ ਸਨ ਤਾਂ ਉਨ੍ਹਾਂ ਨੇ ਵੀ ਬਠਿੰਡਾ ਏਅਰਪੋਰਟ ‘ਤੇ ਪਹੁੰਚ ਕੇ ਕੁੱਝ ਇਸੇ ਤਰ੍ਹਾਂ ਕਿਹਾ ਸੀ ਕਿ ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ ਕਿ ਮੈਂ ਜਿੰਦਾ ਲੌਟ ਆਇਆ।

 

RELATED ARTICLES
POPULAR POSTS