15.3 C
Toronto
Wednesday, June 24, 2026
spot_img
HomeਕੈਨੇਡਾFrontਅਕਾਲੀ ਦਲ ਨਾਲ ਗਠਜੋੜ ਬਾਰੇ ਫੈਸਲਾ ਸਮਾਂ ਆਉਣ ’ਤੇ ਲਿਆ ਜਾਵੇਗਾ :...

ਅਕਾਲੀ ਦਲ ਨਾਲ ਗਠਜੋੜ ਬਾਰੇ ਫੈਸਲਾ ਸਮਾਂ ਆਉਣ ’ਤੇ ਲਿਆ ਜਾਵੇਗਾ : ਭਾਜਪਾ ਪ੍ਰਧਾਨ ਨਿਤਿਨ ਨਬੀਨ


ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਜਾਂ ਕਿਸੇ ਹੋਰ ਅਕਾਲੀ ਧੜੇ ਨਾਲ ਚੋਣ ਗਠਜੋੜ ਦੇ ਸਬੰਧ ਵਿਚ ਫੈਸਲਾ ਸਮਾਂ ਆਉਣ ’ਤੇ ਲਿਆ ਜਾਵੇਗਾ ਅਤੇ ਅੱਜ ਉਹ ਸਮਾਂ ਨਹੀਂ ਹੈ। ਨਿਤਿਨ ਨਬੀਨ ਨੇ ਕਿਹਾ ਕਿ ਕੁਝ ਮੁੱਦੇ ਸਮੇਂ ਦੀ ਕੁੱਖ ਵਿਚ ਹੁੰਦੇ ਹਨ ਅਤੇ ਜਦੋਂ ਉਹ ਸਮਾਂ ਆਵੇਗਾ ਤਾਂ ਹੱਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਵਿਚ ਭਾਜਪਾ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾ ਤਾਂ ਗਠਜੋੜ ਦੇ ਹੱਕ ਵਿਚ ਹਾਂ ਅਤੇ ਨਾ ਹੀ ਗਠਜੋੜ ਦੇ ਵਿਰੁੱਧ ਹਾਂ। ਨਿਤਿਨ ਨਬੀਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ਨੇ ਫਿਲਹਾਲ ਆਪਣੇ ਦਮ ’ਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਭਾਜਪਾ ਪ੍ਰਧਾਨ ਦੀਆਂ ਗੱਲਾਂ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦਾ ਚੈਪਟਰ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਹੈ।

RELATED ARTICLES
POPULAR POSTS