Breaking News
Home / ਭਾਰਤ / ਸੰਸਦ ਦੇ ਨੇੜੇ ਜੇ ਐਨ ਯੂ ਦੇ ਵਿਦਿਆਰਥੀ ਆਗੂ ਉਮਰ ਖਾਲਿਦ ‘ਤੇ ਫਾਇਰਿੰਗ

ਸੰਸਦ ਦੇ ਨੇੜੇ ਜੇ ਐਨ ਯੂ ਦੇ ਵਿਦਿਆਰਥੀ ਆਗੂ ਉਮਰ ਖਾਲਿਦ ‘ਤੇ ਫਾਇਰਿੰਗ

ਵਾਲ-ਵਾਲ ਬਚੇ, ਹਮਲਾਵਰ ਪਿਸਤੌਲ ਛੱਡ ਕੇ ਭੱਜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਜੇਐਨਯੂ ਦੇ ਵਿਦਿਆਰਥੀ ਸੰਘ ਦੇ ਆਗੂ ਉਮਰ ਖਾਲਿਦ ‘ਤੇ ਅੱਜ ਦੁਪਹਿਰ ਵੇਲੇ ਸੰਸਦ ਦੇ ਕੋਲ ਅਣਪਛਾਤੇ ਹਮਲਾਵਰਾਂ ਨੇ ਗੋਲੀ ਚਲਾ ਦਿੱਤੀ। ਹਮਲੇ ਵਿਚ ਖਾਲਿਦ ਵਾਲ-ਵਾਲ ਬਚ ਗਏ। ਜ਼ਿਕਰਯੋਗ ਹੈ ਕਿ ਕੰਸਟੀਟਿਊਸ਼ਨ ਕਲੱਬ ਵਿਚ ਹੋ ਰਹੇ ਸਮਾਗਮ ਵਿਚ ਉਮਰ ਖਾਲਿਦ ਨੇ ਹਿੱਸਾ ਲੈਣਾ ਸੀ।
ਪੁਲਿਸ ਅਧਿਕਾਰੀ ਮਧੁਰ ਵਰਮਾ ਨੇ ਦੱਸਿਆ ਕਿ ਉਮਰ ‘ਤੇ ਉਸ ਸਮੇਂ ਹਮਲਾ ਹੋਇਆ, ਜਦੋਂ ਉਹ ਇਕ ਦੁਕਾਨ ‘ਤੇ ਆਪਣੇ ਸਾਥੀਆਂ ਨਾਲ ਚਾਹ ਪੀ ਰਹੇ ਸਨ। ਉਮਰ ਦੇ ਦੱਸਣ ਮੁਤਾਬਕ ਕਿਸੇ ਨੇ ਉਨ੍ਹਾਂ ਨੂੰ ਪਿੱਛੇ ਤੋਂ ਮੁੱਕਾ ਮਾਰਿਆ ਅਤੇ ਇਸ ਤੋਂ ਬਾਅਦ ਗੋਲੀ ਚਲਾ ਦਿੱਤੀ। ਕੁਝ ਲੋਕਾਂ ਨੇ ਹਮਲਾਵਰ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਹਮਲਾਵਰ ਆਪਣੀ ਪਿਸਤੌਲ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਉਮਰ ਖਾਲਿਦ ਨੇ ਕਿਹਾ ਕਿ ਦੇਸ਼ ਵਿਚ ਡਰ ਦਾ ਮਾਹੌਲ ਹੈ। ਜੋ ਵੀ ਸਰਕਾਰ ਖਿਲਾਫ ਬੋਲਦਾ ਹੈ, ਉਸ ਨੂੰ ਡਰਾਇਆ ਜਾ ਰਿਹਾ ਹੈ।

Check Also

ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਬਾਂਦਾ ਦੇ ਮੈਡੀਕਲ ਕਾਲਜ ਵਿਚ ਲਿਆ ਆਖਰੀ ਸਾਹ ਬਾਂਦਾ/ਬਿਊਰੋ ਨਿਊਜ਼ : ਗੈਂਗਸਟਰ ਤੋਂ ਸਿਆਸਤਦਾਨ ਬਣੇ …