Breaking News
Home / ਕੈਨੇਡਾ / ਕੌਂਸਲ ਵੋਟ ਰਿਕਾਰਡਡ ਵੋਟ ਹੋਣੇ ਚਾਹੀਦੇ : ਮੇਅਰ ਕ੍ਰਾਮਬੀ

ਕੌਂਸਲ ਵੋਟ ਰਿਕਾਰਡਡ ਵੋਟ ਹੋਣੇ ਚਾਹੀਦੇ : ਮੇਅਰ ਕ੍ਰਾਮਬੀ

ਮਿਸੀਸਾਗਾ/ ਬਿਊਰੋ ਨਿਊਜ਼
ਕੌਂਸਲ ਵੋਟਾਂ ਨੂੰ ਪਬਲਿਕ ਦੇ ਰੀਵਿਊ ਲਈ ਰਿਕਾਰਡਡ ਕੀਤਾ ਜਾਣਾ ਚਾਹੀਦਾ ਹੈ ਅਤੇ ਚੁਣੇ ਗਏ ਅਧਿਕਾਰੀਆਂ ਨੂੰ ਉਨ੍ਹਾਂ ਦੇ ਫ਼ੈਸਲਿਆਂ ਲਈ ਸਮਰਥਨ ਦੇਣਾ ਚਾਹੀਦਾ ਹੈ। ਇਹ ਗੱਲ ਮੇਅਰ ਬੋਨੀ ਕ੍ਰਾਮਬੀ ਨੇ ਆਖੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਰਿਕਾਰਡਡ ਵੋਟਸ ਸਿਟੀ ਹਾਲ ਵਿਖੇ ਖੁੱਲ੍ਹੇਪਨ, ਪਾਰਦਰਸ਼ਿਤਾ ਅਤੇ ਅਕਾਊਂਟਬਿਲਟੀ ਨੂੰ ਮਜਬੂਤ ਕਰਨਗੇ। ਸਿਟੀ ਦੀ ਗਵਰਨੈਂਸ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਆਖਿਆ ਕਿ ਹਾਲੇ ਰਿਕਾਰਡਡ ਵੋਟ ਤਾਂ ਹੀ ਲਏ ਜਾ ਸਕਦੇ ਹਨ ਜਦੋਂ ਮੰਗ ਮੇਅਰ ਜਾਂ ਕੌਂਸਲਰ ਵਲੋਂ ਕੀਤੀ ਜਾਵੇ।
ਬੋਨੀ ਨੇ ਆਖਿਆ ਕਿ ਆਮ ਲੋਕ ਕਈ ਵਾਰ ਉਨ੍ਹਾਂ ਤੋਂ ਪੁੱਛ ਚੁੱਕੇ ਹਨ ਕਿ ਉਹ ਇਹ ਕਿਵੇਂ ਦੇਖ ਸਕਦੇ ਹਨ ਕਿ ਉਨ੍ਹਾਂ ਦੇ ਮੇਅਰ ਜਾਂ ਕੌਂਸਲਰ ਨੇ ਕਿਵੇਂ ਵੋਟ ਦਿੱਤਾ ਹੈ। ਮੇਅਰ ਕ੍ਰਾਮਬੀ ਨੇ ਕਿਹਾ ਕਿ ਇਹ ਜਾਨਣਾ ਮਹੱਤਵਪੂਰਨ ਹੈ ਕਿ ਤੁਹਾਡੇ ਵਲੋਂ ਚੁਣੇ ਗਏ ਲੋਕਾਂ ਨੇ ਪਬਲਿਕ ਪਾਲਿਸੀ ‘ਤੇ ਆਪਣਾ ਵੋਟ ਕਿਸ ਨੂੰ ਦਿੱਤਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿਚ ਕਾਫ਼ੀ ਮਹੱਤਵਪੂਰਨ ਅਸਰ ਪੈ ਸਕਦਾ ਹੈ। ਲੋਕਤੰਤਰ ਦੀ ਮਜਬੂਤੀ ਲਈ ਵੀ ਇਹ ਬੇਹੱਦ ਮਹੱਤਵਪੂਰਨ ਹੈ। ਮੇਅਰ ਨੇ ਕਿਹਾ ਕਿ ਇਸ ਤਰ੍ਹਾਂ ਸਾਡੀ ਵੋਟਿੰਗ ਦਾ ਲੋਕਾਂ ਨੂੰ ਪਤਾ ਚੱਲਣ ‘ਤੇ ਲੋਕਾਂ ਨੂੰ ਵੀ ਆਪਣੇ ਮੇਅਰ ਅਤੇ ਕੌਂਸਲਰ ਦੀ ਸੋਚ ਨੂੰ ਲੈ ਕੇ ਸਪੱਸ਼ਟਤਾ ਹੋਵੇਗੀ। ਉਹ ਵੀ ਭਵਿੱਖ ਵਿਚ ਆਪਣੇ ਪ੍ਰਤੀਨਿਧ ਚੁਣਨ ਨੂੰ ਲੈ ਕੇ ਸਹੀ ਫ਼ੈਸਲਾ ਕਰ ਸਕਣਗੇ। ਓਨਟਾਰੀਓ ਦੀ 23 ਸਿਟੀ ਕੌਂਸਲਾਂ ਦੀ ਸਮੀਖਿਆ ਤੋਂ ਬਾਅਦ ਤਿਆਰ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਟੋਰਾਂਟੋ, ਲੰਦਨ ਅਤੇ ਗੁਲੇਫ਼ ਹੀ ਸਾਰੇ ਮਾਮਲਿਆਂ ਵਿਚ ਵੋਟਾਂ ਨੂੰ ਰਿਕਾਰਡ ਕਰਦੇ ਹਨ। ਪੂਰੇ ਕੈਨੇਡਾ ਵਿਚ ਸਿਰਫ਼ ਸਿਟੀ ਆਫ਼ ਨਾਰਥ ਵੈਨਕੂਵਰ ਹੀ ਸਾਰੇ ਵੋਟਾਂ ਨੂੰ ਰਿਕਾਰਡ ਕਰਦੀ ਹੈ। ਫ਼ਰਵਰੀ 2015 ਵਿਚ ਸਸਕਾਟੂਨ ਸਿਟੀ ਕੌਂਸਲ ਨੇ ਵੋਟ ਰਿਕਾਰਡਡ ਕਰਨ ਦੇ ਪੱਖ ਵਿਚ ਵੋਟ ਦਿੱਤਾ।
ਮੇਅਰ ਨੇ ਕਿਹਾ ਕਿ ਇਸ ਸਬੰਧ ਵਿਚ ਇਲੈਕਟ੍ਰਾਨਿਕ ਵੋਟਿੰਗ ਸਿਸਟਮ ਸਥਾਪਿਤ ਕਰਨ ਲਈ 3000 ਤੋਂ 6000 ਡਾਲਰ ਦਾ ਹੀ ਖਰਚਾ ਆਵੇਗਾ। ਚੋਣਾਂ ਦੇ ਸਮੇਂ ਵੀ ਲੋਕਾਂ ਲਈ ਇਹ ਜਾਨਣਾ ਮਹੱਤਵਪੂਰਨ ਰਹੇਗਾ ਕਿ ਚਾਰ ਸਾਲਾਂ ਵਿਚ ਉਨ੍ਹਾਂ ਦੇ ਪ੍ਰਤੀਨਿਧਾਂ ਨੇ ਆਖ਼ਰ ਕੀ ਫ਼ੈਸਲੇ ਲਏ ਹਨ। ਇਹ ਸਹੀ ਤਰੀਕੇ ਨਾਲ ਫ਼ੈਸਲਾ ਕਰ ਸਕਣਗੇ।

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …