ਮਾਲਟਨ/ਬਿਊਰੋ ਨਿਊਜ਼
ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਪਰੰਪਰਾ ਅਨੁਸਾਰ ਪੰਜਾਬ ਚੈਰਿਟੀ ਫਾਉਡੇਸ਼ਨ ਵਲੋਂ ਲਿੰਕਨ ਅਲੈਗਜੈਂਟਰ ਸਕੂਲ ਸਟਾਫ ਅਤੇ ਹੋਰ ਸਹਿਯੋਗੀਆਂ ਵਲੋਂ ਪੰਜਾਬੀ ਭਾਸ਼ਾ ਵਿੱਚ ਭਾਸ਼ਨ ਮੁਕਾਬਲੇ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ । ਇਹ ਮੁਕਾਬਲੇ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿਖੇ 28 ਫਰਵਰੀ ਦਿਨ ਐਤਵਾਰ 1:30 ਤੋਂ 5:00 ਵਜੇ ਤੱਕ ਹੋਣਗੇ । ਇਸ ਈਵੈਂਟ ਦੇ ਮੁੱਖ ਪ੍ਰਬੰਧਕ ਬਲਿਹਾਰ ਨਵਾਂ ਸ਼ਹਿਰ ਨੇ ਦੱਸਿਆ ਹੈ ਕਿ ਇਸ ਸਬੰਧ ਵਿੱਚ ਸਾਰੇ ਪਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਿਆਂ ਵਿੱਚ ਭਾਰੀ ਉਤਸ਼ਾਹ ਹੈ।
ਇਹਨਾਂ ਭਾਸ਼ਣ ਮੁਕਾਬਲਿਆਂ ਲਈ ਇਸ ਵਾਰ ਦਾ ਵਿਸ਼ਾ ਹੈ, ‘ਪਾਣੀ ਬਚਾਓ’ । ਇਸ ਪੰਜਾਬੀ ਭਾਸ਼ਨ ਮੁਕਾਬਲੇ ਲਈ ਜੇ ਕੇ ਤੋਂ ਗਰੇਡ 2 ਤੱਕ ਦੇ ਵਿਦਿਆਰਥੀ ਆਪਣੀ ਮਰਜ਼ੀ ਦੇ ਵਿਸ਼ੇ ਤੇ 2 ਤੋਂ 4 ਮਿੰਟ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ। ਇਸੇ ਤਰ੍ਹਾਂ ਗਰੇਡ 3-4 ਦੇ ਬੱਚੇ ਆਪਣੀ ਮਰਜੀ ਦੇ ਵਿਸ਼ੇ ਤੇ 3 ਤੋਂ 5 ਮਿੰਟ ਤੱਕ ਆਪਣੀ ਗੱਲ ਰੱਖਣਗੇ । ਗਰੇਡ 5-6 ਅਤੇ 7-8 ਗਰੁੱਪਾਂ ਲਈ ਵਿਸ਼ਾ ”ਪਾਣੀ ਬਚਾਓ” ਅਤੇ ਸਮਾਂ 4 ਤੋਂ 6 ਮਿੰਟ ਦਾ ਹੋਵੇਗਾ । ਗਰੇਡ 9-12 ਗਰੁੱਪ ਲਈ ”ਪਾਣੀ ਬਚਾਓ” ਵਿਸ਼ੇ ‘ਤੇ ਬੋਲਣ ਲਈ ਸਮਾਂ 5 ਤੋਂ 7 ਮਿੰਟ ਅਤੇ ਬਾਲਗਾਂ ਲਈ ਵੀ ਉਸੇ ਵਿਸ਼ੇ ਲਈ ਸਮਾਂ 5 ਤੋਂ 7 ਮਿੰਟ ਹੀ ਹੋਵੇਗਾ । ਇਸ ਦੇ ਨਾਲ ਹੀ ਪੇਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ । ਪੇਟਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਚਾਹਵਾਨ ”ਪਾਣੀ ਬਚਾਓ” ਵਿਸ਼ੇ ਨਾਲ ਸਬੰਧਤ 30 ਸੈਂਟੀਮੀਟਰ ਗੁਣਾ 50 ਸੈਂਟੀਮੀਟਰ ਸਾਈਜ਼ ਦੇ ਪੋਸਟਰ ਘਰੋਂ ਬਣਾ ਕੇ ਮੁਕਾਬਲੇ ਵਿੱਚ ਸ਼ਾਮਲ ਕਰ ਸਕਦੇ ਹਨ।
ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਸ਼ਾਨਦਾਰ ਇਨਾਮ ਦਿੱਤੇ ਜਾਣਗੇ। ਇਹਨਾਂ ਮੁਕਾਬਲਿਆਂ ਦੌਰਾਨ ਅੰਤਰ-ਰਾਸ਼ਟਰੀ ਤਰਕਸ਼ੀਲ ਆਗੂ ਤੇ ਮਾਨਸਿਕ ਰੋਗਾਂ ਦੇ ਮਾਹਰ ਬਲਵਿੰਦਰ ਬਰਨਾਲਾ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਜੋ ਮਾਪਿਆਂ ਤੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਣਗੇ।
ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੱਚਰ ਸਾਹਿਤ ਦਾ ਬਦਲ ਪੇਸ਼ ਕਰਦੀਆਂ ਪੁਸਤਕਾਂ ਦੀ ਪਰਦਰਸ਼ਨੀ ਲਾਈ ਜਾਵੇਗੀ । ਹੋਰ ਜਾਣਕਾਰੀ ਲਈ ਬਲਿਹਾਰ ਸਧਰਾ (416-735-4100), ਗੁਰਨਾਮ ਸਿੰਘ ਢਿੱਲੋਂ (647-287-2577), ਗੁਰਜੀਤ ਸਿੰਘ (905-230-6489) ਜਾਂ ਹਰਜੀਤ ਸਿੰਘ ਬੇਦੀ (647-924-9087) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …