ਲਖਵਿੰਦਰ ਸਿੰਘ ਦੀ ਪਤਨੀ ਨੇ ਪਹਿਲਾਂ ਹੀ ਤੋੜ ਦਿੱਤਾ ਸੀ ਦਮ
ਫਿਰੋਜ਼ਪੁਰ/ਬਿਊਰੋ ਨਿਊਜ਼
ਪਾਕਿਸਤਾਨ ਵਲੋਂ ਕੀਤੇ ਗਏ ਡਰੋਨ ਹਮਲੇ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਾਈ ਫੇਮੇ ਕੀ ਦੇ ਲਖਵਿੰਦਰ ਸਿੰਘ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਡਰੋਨ ਹਮਲੇ ਵਿਚ ਜ਼ਖ਼ਮੀ ਹੋਈ ਲਖਵਿੰਦਰ ਸਿੰਘ ਦੀ ਪਤਨੀ ਨੇ ਪਹਿਲਾਂ ਹੀ ਦਮ ਤੋੜ ਦਿੱਤਾ ਸੀ। ਲੰਘੀ 9-10 ਮਈ ਦੀ ਰਾਤ ਨੂੰ ਪਾਕਿਸਤਾਨੀ ਡਰੋਨ ਇਨ੍ਹਾਂ ਦੇ ਘਰ ’ਤੇ ਡਿੱਗਿਆ ਸੀ ਅਤੇ ਜਿਸ ਕਾਰਨ ਇਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ ਸੀ। ਇਹ ਦੋਵੇਂ ਪਤੀ-ਪਤਨੀ ਇਸ ਡਰੋਨ ਹਮਲੇ ਵਿਚ ਬਹੁਤ ਬੁਰੀ ਤਰ੍ਹਾਂ ਸੜ ਗਏ ਸਨ। ਇਹ ਡਰੋਨ ਹਮਲਾ 7-8 ਮਈ ਨੂੰ ਪਾਕਿਸਤਾਨੀ ਡਰੋਨ ਘੁਸਪੈਠ ਦਾ ਹੀ ਹਿੱਸਾ ਸੀ। ਇਹਨਾਂ ਡਰੋਨ ਹਮਲਿਆਂ ਵਿਚ ਪਾਕਿਸਤਾਨ ਨੇ ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ’ਚ 26 ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ। ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ’ਚ ਅੱਤਵਾਦੀ ਹਮਲਾ ਹੋਇਆ ਅਤੇ ਇਸ ਹਮਲੇ ਵਿਚ 26 ਸੈਲਾਨੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ 7 ਮਈ ਨੂੰ ਅਪਰੇਸ਼ਨ ਸਿੰਦੂਰ ਕੀਤਾ ਸੀ ਅਤੇ ਪਾਕਿਸਤਾਨ ਵਲੋਂ ਵੀ ਭਾਰਤ ’ਚ ਡਰੋਨ ਹਮਲੇ ਕੀਤੇ ਗਏ ਸਨ।
Check Also
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਛੇ ਮਹੀਨੇ ਕੈਦ ਦੀ ਸਜ਼ਾ
ਅਦਾਲਤ ਦੀ ਮਾਣਹਾਨੀ ਦੀ ਦੋਸ਼ੀ ਕਰਾਰ ਢਾਕਾ/ਬਿਊਰੋ ਨਿਊਜ਼ ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ …