12.7 C
Toronto
Saturday, October 18, 2025
spot_img
Homeਕੈਨੇਡਾਡਾ. ਭੰਡਾਲ ਵਲੋਂ ਰਚਿਤ 'ਵਿਰਾਸਤ ਦਾ ਸੁੱਚਾ ਸਰਫ਼-ਭੰਡਾਲ ਬੇਟ' ਕਿਤਾਬਚਾ ਜਾਰੀ

ਡਾ. ਭੰਡਾਲ ਵਲੋਂ ਰਚਿਤ ‘ਵਿਰਾਸਤ ਦਾ ਸੁੱਚਾ ਸਰਫ਼-ਭੰਡਾਲ ਬੇਟ’ ਕਿਤਾਬਚਾ ਜਾਰੀ

ਟੋਰਾਂਟੋ : ”ਪਰਵਾਸੀ ਸ਼੍ਰੋਮਣੀ ਸਾਹਿਤਕਾਰ ਡਾ: ਗੁਰਬਖ਼ਸ਼ ਸਿੰਘ ਭੰਡਾਲ ਨੇ ਪਿੰਡ ਭੰਡਾਲ ਬੇਟ ਬਾਰੇ ਖੋਜ਼ ਕਰਕੇ ਸਾਡਾ ਸਾਰਿਆਂ ਦਾ ਕਰਜ਼ਾ ਲਾਇਆ ਹੈ”। ਇਹ ਸ਼ਬਦ ਪਰਵਾਸੀ ਭਾਰਤੀ ਜਰਨੈਲ ਸਿੰਘ ਭੰਡਾਲ ਨੇ ਡਾ: ਗੁਰਬਖ਼ਸ਼ ਸਿੰਘ ਭੰਡਾਲ ਵਲੋਂ ਰਚਿਤ ‘ਵਿਰਾਸਤ ਦਾ ਸੁੱਚਾ ਸਰਫ਼ -ਭੰਡਾਲ ਬੇਟ’ ਕਿਤਾਬਚਾ ਜਾਰੀ ਕਰਨ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ । ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਵਲੋਂ ਹਰ ਸਾਲ ਪਿੰਡ ਦੀ ਤਰੱਕੀ ਲਈ ਕੰਮ ਕਰਨ ਵਾਲੇ ਤੇ ਵੱਧ ਤੋਂ ਵੱਧ ਪੜ੍ਹ ਕੇ ਨਾਂ ਕਮਾਉਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਉੱਘੇ ਲੇਖਕ ਪ੍ਰੋ: ਕੁਲਵੰਤ ਸਿੰਘ ਔਜਲਾ ਨੇ ਪਿੰਡ ਵਾਸੀਆਂ ਤੇ ਪਰਵਾਸੀ ਭਾਰਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਡਾ: ਭੰਡਾਲ ਵਲੋਂ ਕੀਤੇ ਇਸ ਖੋਜ ਕਾਰਜ ਨੂੰ ਚੰਗੀ ਪਿਰਤ ਕਿਹਾ। ਇਸ ਮੌਕੇ ਬੋਲਦਿਆਂ ਬਲਵੰਤ ਸਿੰਘ ਭੰਡਾਲ ਨੇ ਕਿਹਾ ਕਿ ਡਾ: ਭੰਡਾਲ ਨੇ ਇਸ ਪਵਿੱਤਰ ਕਾਰਜ ਨੂੰ ਨੇਪਰੇ ਚੜ੍ਹਾ ਕੇ ਪਿੰਡ ਦਾ ਮਾਣ ਵਧਾਇਆ ਹੈ ।
ਇਸੇ ਦੌਰਾਨ ਹੀ ਸਟੇਟ ਐਵਾਰਡੀ ਮੰਗਲ ਸਿੰਘ ਭੰਡਾਲ ਨੇ ਪਿੰਡ ਦੇ ਪ੍ਰਮੁੱਖ ਵਿਅਕਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ । ਸਮਾਗਮ ਵਿਚ ਹਰੀ ਸਿੰਘ ਭੰਡਾਲ ਆਈ ਏ ਐਸ (ਰਿਟ), ਪਰਵਾਸੀ ਭਾਰਤੀ ਹਰਜਿੰਦਰ ਸਿੰਘ ਭੰਡਾਲ, ਐਡਵੋਕੇਟ ਦਰਸ਼ਨ ਸਿੰਘ ਭੰਡਾਲ, ਸੁਖਦਰਸ਼ਨ ਸਿੰਘ ਭੰਡਾਲ, ਪ੍ਰਕਾਸ਼ ਸਿੰਘ ਭੰਡਾਲ, ਹਰਵਿੰਦਰ ਸਿੰਘ, ਇੰਸਪੈਕਟਰ ਜਸਵਿੰਦਰ ਸਿੰਘ ਕੋਟ ਕਰਾਰ ਖਾਂ, ਗੁਰਜੀਤ ਸਿੰਘ, ਗੁਰਮੀਤ ਸਿੰਘ ਭੰਡਾਲ, ਸਰਬਜੀਤ ਸਿੰਘ ਭੰਡਾਲ, ਸੁਖਦੇਵ ਸਿੰਘ ਭੰਡਾਲ, ਗਿਆਨ ਸਿੰਘ ਭੰਡਾਲ ਆਦਿ ਹਾਜ਼ਰ ਸਨ।

RELATED ARTICLES

ਗ਼ਜ਼ਲ

POPULAR POSTS