15.9 C
Toronto
Saturday, September 12, 2026
spot_img
Homeਕੈਨੇਡਾਮੂੰਹੋਂ ਨਿਕਲ਼ੀ ਗੱਲ ...

ਮੂੰਹੋਂ ਨਿਕਲ਼ੀ ਗੱਲ …

ਮੂੰਹੋਂ ਨਿਕਲ਼ੀ ਗੱਲ …ਮੂੰਹੋਂ ਨਿਕਲੀ ਗੱਲ ਨਾ ਮੁੜ ਮੂੰਹ ਪੈਂਦੀ ਏ,
ਐਵੇਂ ਕੋਈ ਰੋਅਬ ਕਿਸੇ ਦਾ ਸਹਿੰਦਾ ਨਹੀਂ।

ਜਿਊਣਾ ਚਾਹੁੰਦੈ ਹਰ ਕੋਈ ਇੱਜ਼ਤ ਦੇ ਨਾਲ,
ਐਵੇਂ ਕਿਸੇ ਦੀ ਝੋਲੀ ‘ਚ ਜਾ ਬਹਿੰਦਾ ਨਹੀਂ।

ਧੁਖ਼ਦੀ ਹੋਵੇ ਜੇ ਅੱਗ, ਧੂੰਆਂ ਤਾਂ ਹੀ ਨਿਕਲ਼ੇ,
ਐਵੇਂ ਤਾਂ ਕੋਈ ਗਲ਼, ਕਿਸੇ ਦੀ ਪੈਂਦਾ ਨਹੀਂ।

ਗੱਲ ਕਹੇ, ਮੂੰਹੋਂ ਕੱਢ, ਮੈਂ ਤੈਨੂੰ ਘਰੋਂ ਕੱਢਾਂ,
ਸਿਆਣਿਆਂ ਦੇ ਨੇ ਬੋਲ, ਮਨੋਂ ਕਹਿੰਦਾ ਨਹੀਂ।
ਐਪਰ ਕਈ ਬੜਬੋਲੇ ਨੇ ਇਸ ਦੁਨੀਆਂ ‘ਚ,
ਕਹਿਣ ਜਿਹੜੇ ਕਿ ਮੈਂ ਬੋਲਣੋਂ ਰਹਿੰਦਾ ਨਹੀਂ।

ਟਰੰਪ ‘ਮਰੀਕਾ ਦਾ ਵੀ, ਉਨ੍ਹਾਂ ਵਿੱਚੋਂ ਇਕ,
ਬੋਲੇ ਬੋਲ-ਕਬੋਲ, ਦੂਜੇ ਦਾ ਸਹਿੰਦਾ ਨਹੀਂ।

ਲਾਵਣ ਲੱਗਿਆਂ ਟੈਰਿਫ਼ ਨਹੀਂ ਸੋਚਿਆ ਕੁਝ,
ਗੱਲ ਆਪਣੀ ਦਲੀਲ ਨਾਲ ਕਹਿੰਦਾ ਨਹੀਂ।

ਖਾਧੀ ਏ ਫਿਟਕਾਰ ਉਸ ਉੱਚ-ਅਦਾਲਤ ਤੋਂ,
ਅਧਿਕਾਰ ਆਪਣੇ ਵਿੱਚ ਉਹ ਰਹਿੰਦਾ ਨਹੀਂ?
ਪੰਗਾ ਜਾ ਲਿਆ ਸੂ, ਹੁਣ ਇਰਾਨ ਦੇ ਨਾਲ,
ਧੌਂਸ ਉਹ ਵੀ ਥੋੜ੍ਹੀ ਕੀਤਿਆਂ ਸਹਿੰਦਾ ਨਹੀਂ।

ਆਗੂ ਉਸਦਾ ਬੇਸ਼ਕ ਮਾਰ ਮੁਕਾਇਆ ਏ,
ਝੁਕਦਾ ਨਹੀਂ ਉਹ, ਟਿਕ ਕੇ ਬਹਿੰਦਾ ਨਹੀਂ।

ਟੈਰਿਫ਼ ਵੇਖੋ, ਟਰੰਪ ਵਾਪਸ ਕਿੰਨੇ ਲੈਂਦਾ ਏ,
ਸਮਾਂ ਹੀ ਦੱਸੂ, ‘ਝੰਡ’ ਤਾਂ ਕੁਝ ਕਹਿੰਦਾ ਨਹੀਂ।

ਡਾ. ਸੁਖਦੇਵ ਸਿੰਘ ਝੰਡ
ਫ਼ੋਨ : +1 647 567 9128

RELATED ARTICLES
POPULAR POSTS