Breaking News
Home / ਕੈਨੇਡਾ / ਕੈਸਲਮੋਰ ਭਾਈਚਾਰੇ ਦੇ ਬਜ਼ੁਰਗ ਅਥਲੀਟ

ਕੈਸਲਮੋਰ ਭਾਈਚਾਰੇ ਦੇ ਬਜ਼ੁਰਗ ਅਥਲੀਟ

ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਹਰ ਸਾਲ ਵੱਖ ਵੱਖ ਸ਼ਹਿਰਾਂ ਵਿੱਚ ਹੋਣ ਵਾਲੀਆਂ ‘ਉਨਟਾਰੀਓ ਮਾਸਟਰਸ ਆਊਟਡੋਰ ਐਥਲੈਟਿਕਸ ਚੈਂਪੀਅਨਸ਼ਿਪ’ ਖੇਡਾਂ ਜੋ ਇਸ ਬਾਰ 28 ਅਤੇ 29 ਜੁਲਾਈ 2018 ਨੂੰ ਟੋਰਾਂਟੋ ‘ਚ ਹੋਈਆਂ, ਵਿੱਚ ਕੈਸਲਮੋਰ ਇਲਾਕੇ ਦੇ ਭਾਈਚਾਰੇ ਦਾ ਨਾਂਅ ਰੋਸ਼ਨ ਕਰਦਿਆਂ ਇਸ ਇਲਾਕੇ ਦੇ ਪਤਵੰਤਿਆਂ ਵੱਡੀਆਂ ਮੱਲਾਂ ਮਾਰੀਆਂ। ਇਨ੍ਹਾਂ ਖੇਡਾਂ ਵਿੱਚ ਜਿਨ੍ਹਾਂ ਸਿਰੜੀਆਂ ਕਈ ਤਰ੍ਹਾਂ ਦੇ ਮੈਡਲ ਜਿੱਤ ਕੇ ਕਮਾਲ ਵਿਖਾਏ ਉਨ੍ਹਾਂ ਦੇ ਨਾਂਅ ਹਨ ਵਤਨ ਸਿੰਘ ਗਿੱਲ, ਮਨਮੋਹਨ ਸਿੰਘ ਹੇਅਰ, ਗੁਰਬਚਨ ਸਿੰਘ ਪੰਨੂੰ ਅਤੇ ਹਰਦਿੱਤ ਸਿੰਘ ਚਾਹਲ। ਇਨ੍ਹਾਂ ਦੁਆਰਾ ਜਿੱਤੇ ਗਏ ਮੈਡਲਾਂ ਦਾ ਵੇਰਵਾ ਇਸ ਤਰ੍ਹਾਂ ਹੈ- ਵਤਨ ਸਿੰਘ ਗਿੱਲ ਹੋਰਾਂ ਗੋਲਾ ਸੁੱਟਣ ਵਿੱਚ ਸਾਰੇ ਸੂਬੇ ‘ਚ ਅੱਵਲ ਆਉਂਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ। ਨਾਲ ਹੀ 400 ਮੀਟਰ ਦੌੜ ਵਿਚ ਵੀ ਅੱਵਲ ਆਉਂਦਿਆਂ ਗੋਲਡ ਮੈਡਲ ਜਿੱਤ ਕੇ ਹੁਣ ਤੱਕ ਦਾ ਰਿਕਾਰਡ ਤੋੜਿਆ।
ਇਸ ਤੋਂ ਇਲਾਵਾ ਇਨ੍ਹਾਂ 800 ਮੀਟਰ ਦੌੜ ਵਿਚ ਵੀ ਰਿਕਾਰਡ ਤੋੜਦਿਆਂ ਗੋਲਡ ਮੈਡਲ ਹਾਸਲ ਕੀਤਾ। 91 ਸਾਲ ਦੀ ਉਮਰ ‘ਚ ਇਹ ਉਪਲਬਧੀ ਕਾਬਲੇ ਤਾਰੀਫ ਹੈ। ਗੋਲਡ ਮੈਡਲ ਜਿੱਤਣ ਵਾਲੇ ਦੂਜੇ ਸੱਜਣ ਮਨਮੋਹਨ ਸਿੰਘ ਹੇਅਰ 100 ਮੀਟਰ ਰੇਸ ‘ਚ ਪਹਿਲਾ ਸਥਾਨ ਲੈਂਦਿਆਂ ਗੋਲਡ ਮੈਡਲ ਹਾਸਲ ਕੀਤਾ ਅਤੇ 200 ਮੀਟਰ ਰੇਸ ਵਿੱਚ ਵੀ ਅੱਵਲ ਰਹਿਂਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਈਵਿਂਟ ਦੇ ਤੀਜੇ ਹੀਰੋ ਸ. ਗੁਰਬਚਨ ਸਿੰਘ ਪੰਨੂੰ ਹੋਰਾਂ ਟ੍ਰਿਪਲ ਜੰਪ ਵਿੱਚ ਦੂਜਾ ਸਥਾਨ ਪ੍ਰਾਪਤ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ। ਚੌਥੇ ਪਤਵੰਤੇ ਸ. ਹਰਦਿੱਤ ਸਿੰਘ ਚਾਹਲ ਹੁਰਾਂ 100 ਮੀਟਰ ਦੌੜ ਵਿਚ ਤੀਜੇ ਸਥਾਨ ਉਪਰ ਰਹਿਂਦਿਆਂ ਬਰੌਂਜ ਮੈਡਲ ਹਾਸਲ ਕੀਤਾ। ਨਾਲ ਹੀ 200 ਮੀਟਰ ਦੌੜ ਵਿਚ ਦੂਜੇ ਸਥਾਨ ‘ਤੇ ਰਹਿ ਸਿਲਵਰ ਮੈਡਲ ਹਾਸਲ ਕੀਤਾ, ਅਤੇ ਇਸ ਦੇ ਨਾਲ ਹੀ ਲੰਮੀ ਛਾਲ (ਲੌਂਗ ਜੰਪ) ਵਿੱਚ ਦੂਜਾ ਸਥਾਨ ਪ੍ਰਾਪਤ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ।
ਇਨ੍ਹਾਂ ਪ੍ਰਾਪਤੀਆਂ ਨਾਲ ਜਿੱਥੇ ਸਾਡੇ ਇਲਾਕੇ ਕੈਸਲ ਮੋਰ ਦਾ ਨਾਂਅ ਮਾਣ ਨਾਲ ਉੱਚਾ ਹੁੰਦਾ ਹੈ, ਉੱਥੇ ਸਾਰੇ ਪੰਜਾਬੀ ਭਾਈਚਾਰੇ ਦਾ ਇਸ ਵਿਦੇਸ਼ੀ ਧਰਤੀ ਉੱਪਰ ਮਾਨਸਨਮਾਨ ਬਰਕਰਾਰ ਹੁੰਦਾ ਹੈ। ਅਸੀਂ ਸਾਰੇ ਇਲਾਕਾ ਨਿਵਾਸੀ ਇਨ੍ਹਾਂ ਦੀਆਂ ਮਾਣਮੱਤੀਆਂ ਜਿੱਤਾਂ ਉੱਪਰ ਨਾ ਸਿਰਫ ਇਨ੍ਹਾਂ ਨੂੰ ਵਧਾਈ ਦਿੰਦੇ ਹਾਂ ਬਲਕਿ ਭਵਿਸ਼ ‘ਚ ਇਨ੍ਹਾਂ ਦੀ ਚੜ੍ਹਦੀਕਲਾ ਲਈ ਰੱਬ ਅੱਗੇ ਅਰਦਾਸ ਕਰਦੇ ਹਾਂ ਤਾਂ ਜੋ ਇਹ ਇਵੇਂ ਹੀ ਸਾਡੇ ਭਾਈਚਾਰੇ ਦੇ ਚਾਨਣ ਮੁਨਾਰੇ ਬਣੇ ਰਹਿਣ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …