3.9 C
Toronto
Sunday, April 12, 2026
spot_img
Homeਕੈਨੇਡਾ'ਬੀਵੀਡੀ ਬਰੈਂਪਟਨ ਹਾਫ਼-ਮੈਰਾਥਨ' ਈਵੈਂਟ 2025 'ਚ ਬਣਿਆ ਮੇਲੇ ਵਾਲਾ ਮਾਹੌਲ

‘ਬੀਵੀਡੀ ਬਰੈਂਪਟਨ ਹਾਫ਼-ਮੈਰਾਥਨ’ ਈਵੈਂਟ 2025 ‘ਚ ਬਣਿਆ ਮੇਲੇ ਵਾਲਾ ਮਾਹੌਲ

1200 ਤੋਂ ਵਧੇਰੇ ਦੌੜਾਕਾਂ ਅਤੇ ਵਾੱਕਰਾਂ ਨੇ ਲਿਆ ਹਿੱਸਾ, ਟੀਪੀਏਆਰ ਕਲੱਬ ਦੇ 90 ਮੈਂਬਰਾਂ ਨੇ ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਨਾਲ ਕੀਤੀ ਸ਼ਮੂਲੀਅਤ, ਮੇਅਰ ਪੈਟ੍ਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਕਈ ਹੋਰ ਦੌੜਾਕਾਂ ਦੀ ਹੌਸਲਾ ਅਫ਼ਜਾਈ ਲਈ ਪਹੁੰਚੇ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 25 ਮਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਦੇ ਪੂਰਬਲੇ ਪਾਸੇ ਬਰੈਮਲੀ ਰੋਡ ਉੱਪਰ ਕਰਵਾਏ ਗਏ ‘ਬੀਵੀਡੀ ਬਰੈਂਪਟਨ ਹਾਫ਼-ਮੈਰਾਥਨ’ ਵਿੱਚ ਖ਼ੂਬ ਰੌਣਕਾਂ ਲੱਗੀਆਂ ਜਿਸ ਨਾਲ ਉੱਥੇ ਪੂਰਾ ਖੇਡ-ਮੇਲੇ ਵਾਲਾ ਮਾਹੌਲ ਬਣ ਗਿਆ। ਇਸ ਈਵੈਂਟ ਵਿੱਚ 1200 ਤੋਂ ਵਧੇਰੇ ਦੌੜਾਕਾਂ ਤੇ ਵਾੱਕਰਾਂ ਨੇ ਮੁਕਾਬਲੇ ਵਾਲੀਆਂ 5 ਕਿਲੋਮੀਟਰ, 10 ਕਿਲੋਮੀਟਰ ਤੇ ਹਾਫ਼ ਮੈਰਾਥਨ ਦੌੜਾਂ ਤੇ ਕਈ ਹੋਰ ਸ਼ੁਗਲੀਆ ਦੌੜਾਂ ਵਿੱਚ ਭਾਗ ਲਿਆ। ਸੀਨੀਅਰਜ਼ ਲਈ ਮੁਕਾਬਲੇ ਦੀ ਇੱਕ ਕਿਲੋਮੀਟਰ ਦੌੜ ਅਤੇ ਬੱਚਿਆਂ ਲਈ ਇੱਕ ਕਿਲੋਮੀਟਰ ਤੇ ਛੋਟੇ ਬੱਚਿਆਂ ਦੀਆਂ 400 ਮੀਟਰ ਸ਼ੁਗਲ-ਮੇਲੇ ਵਾਲੀਆਂ ਦੌੜਾਂ ਵੀ ਕਰਵਾਈਆਂ ਗਈਆਂ। ਇਸ ਦੌਰਾਨ 200 ਤੋਂ ਵਧੇਰੇ ਵਾਲੰਟੀਅਰਾਂ ਨੇ ਆਪਣੀਆਂ ਡਿਊਟੀਆਂ ਬਾਖ਼ੂਬੀ ਨਿਭਾਈਆਂ।
ਮੁਕਾਬਲੇ ਵਾਲੀਆਂ ਦੌੜਾਂ ਵਿਚ ਸ਼ਾਮਲ ਲੰਮੀ ਦੌੜ ਹਾਫ਼-ਮੈਰਾਥਨ ਵਿੱਚ 78 ਦੌੜਾਕਾਂ ਨੇ ਭਾਗ ਲਿਆ ਜਿਸ ਵਿੱਚ ਕ੍ਰਿਸਟੋਫ਼ਰ ਜੂਲੀਅਨ ਇਹ ਦੌੜ ਇੱਕ ਘੰਟਾ 32 ਮਿੰਟ 4 ਸਕਿੰਟ ਵਿੱਚ ਲਗਾ ਕੇ ਪਹਿਲੇ ਨੰਬਰ ‘ਤੇ ਆਇਆ, ਜਦਕਿ ਜੌਸੈੱਫ਼ ਕੈਂਪਾਨੇਲੀ ਤੇ ਜਸਕਰਨ ਨਾਹਲ ਕ੍ਰਮਵਾਰ ਇੱਕ ਘੰਟਾ 34 ਮਿੰਟ 6 ਸਕਿੰਟ ਤੇ ਇੱਕ ਘੰਟਾ 35 ਮਿੰਟ 24 ਸਕਿੰਟ ਨਾਲ ਦੂਸਰੇ ਤੇ ਤੀਸਰੇ ਨੰਬਰ ‘ਤੇ ਰਹੇ। ਏਸੇ ਤਰ÷ ਾਂ 10 ਕਿਲੋਮੀਟਰ ਦੌੜ ਵਿੱਚ ਸ਼ਾਮਲ ਹੋਏ 175 ਦੌੜਾਕਾਂ ਵਿੱਚੋਂ ਸ਼ਿਵ ਸ਼ਰਮਾ 42 ਮਿੰਟ 44 ਸਕਿੰਟ ਸਮੇਂ ਨਾਲ ਪਹਿਲੇ ਨੰਬਰ ‘ਤੇ ਆਇਆ, ਜਦ ਕਿ ਰਿਆਨ ਔਜਲਾ 43 ਮਿੰਟ 20 ਸਕਿੰਟ ‘ਤੇ ਮੋਹਿੰਦਰਪਾਲ ਔਜਲਾ 44 ਮਿੰਟ 1 ਸਕਿੰਟ ਨਾਲ ਦੂਸਰੇ ਤੇ ਤੀਸਰੇ ਨੰਬਰ ‘ਤੇ ਆਏ। ਪੰਜ ਕਿਲੋਮੀਟਰ ਦੀ ਦੌੜ ਵਿੱਚ ਸ਼ਾਮਲ ਹੋਏ 490 ਦੌੜਾਕਾਂ ਵਿੱਚੋਂ ਬਾਜ ਸਿੰਘ 19 ਮਿੰਟ 23 ਸਕਿੰਟ ਪਹਿਲੇ ਨੰਬਰ ‘ਤੇ ਆਇਆ ਅਤੇ ਵਿਗਨੇਸ਼ ਰਾਮਾਸਵਾਮੀ ਤੇ ਪਵਨਵੀਰ ਸਿੰਘ ਦੋਵੇਂ ਇੱਕੋ ਹੀ ਸਮੇਂ 19 ਮਿੰਟ 27 ਸਕਿੰਟ ਨਾਲ ਦੂਸਰੇ ਤੇ ਤੀਸਰੇ ‘ਤੇ ਰਹੇ। ਇਸ ਦੌਰਾਨ ਟੀਪੀਏਆਰ ਕਲੱਬ ਦਾ ਤੇਜ਼-ਤਰਾਰ ਦੌੜਾਕ ਸੁਰਿੰਦਰ ਸਿੰਘ ਨਾਗਰਾ ਇੱਕ ਕਿਲੋਮੀਟਰ ਮੁਕਾਬਲੇ ਦੀ ਦੌੜ 5 ਮਿੰਟ 56 ਸਕਿੰਟ ਵਿੱਚ ਲਗਾ ਕੇ 70 ਸਾਲ ਤੋਂ ਉੱਪਰਲੇ ਉਮਰ-ਵਰਗ ਦੇ 39 ਦੌੜਾਕਾਂ ਵਿੱਚੋਂ ਪਹਿਲੇ ਨੰਬਰ ‘ਤੇ ਆਇਆ। ਇਸ ਤਰ÷ ਾਂ ਇਸ ਈਵੈਂਟ ਵਿੱਚ ਪੰਜਾਬੀਆਂ ਤੋਂ ਇਲਾਵਾ ਹੋਰ ਕਮਿਊਨਿਟੀਆਂ ਦੇ ਦੌੜਾਕਾਂ ਨੇ ਵੀ ਬੜੇ ਪ੍ਰੋਫ਼ੈਸ਼ਨਲ ਢੰਗ ਨਾਲ ਭਾਗ ਲਿਆ। ਇਸ ਮੌਕੇ ਜੇਤੂਆਂ ਨੂੰ ਪ੍ਰਬੰਧਕਾਂ ਵੱਲੋਂ ਨਕਦ ਤੇ ਕਈ ਹੋਰ ਇਨਾਮ ਦਿੱਤੇ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਦੌੜਾਕਾਂ ਦੀ ਹੌਸਲਾ-ਅਫਜ਼ਾਈ ਲਈ ਪਹੁੰਚੇ।
ਇਹ ਈਵੈਂਟ ਛੇ ਸਥਾਨਕ ਚੈਰਿਟੀਆਂ ਦੀ ਸਾਂਝੀ ਸੰਸਥਾ ‘ਇੰਸਪੀਰੇਸ਼ਨਲ ਸਟੈੱਪਸ’ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਵਿੱਚ ‘ਐੱਨਲਾਈਟ ਕਿੱਡਜ਼’, ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’, ‘ਸਹਾਇਤਾ’, ‘ਪਿੰਗਲਵਾੜਾ’, ‘ਡਰੱਗ ਅਵੇਅਰਨੈੱਸ ਸੋਸਾਇਟੀ ਆਫ਼ ਟੋਰਾਂਟੋ’ ਅਤੇ ‘ਤਰਕਸ਼ੀਲ ਸੋਸਾਇਟੀ’ ਸ਼ਾਮਲ ਹਨ। ਇਨ÷ ਾਂ ਦਾ ਸਾਂਝਾ ਮੰਤਵ ਲੋਕਾਂ ਵਿੱਚ ਚੰਗੀ ਸਿਹਤ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ, ਸਗੋਂ ਇਸ ਦੇ ਨਾਲ਼-ਨਾਲ਼ ਸਿਹਤ ਪ੍ਰਤੀ ਜਾਗਰੂਕਤਾ ਨੂੰ ਫ਼ੈਲਾਉਣਾ ਹੈ।
ਇਸ ਵਾਰ ਸਥਾਨਕ ‘ਟੈਰੀ ਫ਼ੌਕਸ ਸਿੰਨਥੈਟਿਕ ਸਟੇਡੀਅਮ’ ਉਪਲੱਭਧ ਨਾ ਹੋਣ ਕਾਰਨ ਇਸ ਈਵੈਂਟ ਲਈ ਮੇਨ-ਸਟੇਜ ਅਤੇ ਵੱਖ-ਵੱਖ ਸਟਾਲਾਂ ਦਾ ਪ੍ਰਬੰਧ ਟੈਂਟ ਬਰੈਮਲੀ ਰੋਡ ਤੇ ਗੁੱਡਵੁੱਡ ਰੋਡ ਨੇੜਲੀ ਪਾਰਕਿੰਗ ਵਿੱਚ ਕੀਤਾ ਗਿਆ ਜਿੱਥੇ ਵੱਖ-ਵੱਖ ਤਰ÷ ਾਂ ਦੇ ਸਨੈਕਸ, ਚਾਹ-ਪਾਣੀ ਤੇ ਖਾਣ-ਪੀਣ ਦੀਆਂ ਹੋਰ ਕਈ ਆਈਟਮਾਂ ਦਾ ਬਹੁਤ ਵਧੀਆ ਇੰਤਜ਼ਾਮ ਸੀ। ਇੱਕ ਸਟਾਲ ਦੇ ਸਾਹਮਣੇ ਲੋਕ ਸਵੇਰੇ ਅੱਠ ਵਜੇ ਵੇਸਣ ਤੇ ਸਮੋਸਿਆਂ ਨਾਲ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ। ਨਾਲ ਲੱਗਦੇ ਫ਼ਰੂਟ ਵਾਲੇ ਸਟਾਲ ਵਿੱਚ ਸੇਬਾਂ ਤੇ ਕੇਲਿਆਂ ਦੀ ਭਰਮਾਰ ਸੀ। ਥੋੜ÷ ੇ ਚਿਰ ਬਾਅਦ ਨਾਲ ਲੱਗਦੇ ‘ਸਿੰਘ ਪੀਜ਼ਾ’ ਵਾਲਿਆਂ ਦੇ ਸਟਾਲ ਵਿੱਚ ਗਰਮਾ-ਗਰਮ ਪੀਜ਼ਿਆਂ ਦੇ ਡੱਬੇ ਆ ਗਏ ਅਤੇ ਉਸ ਦੇ ਨੇੜਲੇ ਇਕ ਹੋਰ ਸਟਾਲ ਵਿੱਚ ਚਾਵਲ, ਰੋਟੀਆਂ, ਦਾਲ ਤੇ ਮਟਰ ਪਨੀਰ ਦੀ ਸੁਆਦਲੀ ਸਬਜ਼ੀ ਵਾਲਾ ਲੰਗਰ ਵੀ ਪਹੁੰਚ ਗਿਆ। ਦੌੜਾਕਾਂ ਤੇ ਦਰਸ਼ਕਾਂ ਨੇ ਇਹ ਸੱਭ ਬੜੇ ਪ੍ਰੇਮ-ਪਿਆਰ ਤੇ ਸਤਿਕਾਰ ਨਾਲ ਲੰਗਰ ਛਕਿਆ।
ਹਾਫ਼-ਮੈਰਾਥਨ ਦੌੜ ਸਵੇਰੇ 7.30 ਵਜੇ ਹੀ ਆਰੰਭ ਹੋ ਗਈ, ਜਦ ਕਿ 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਕ੍ਰਮਵਾਰ 8.15 ਵਜੇ ਤੇ 8.45 ਵਜੇ ਸ਼ੁਰੂ ਕਰਵਾਈਆਂ ਗਈਆਂ। ਇਨ÷ ਾਂ ਸਾਰੀਆਂ ਦੌੜਾਂ ਦਾ ਸ਼ਾਨਦਾਰ ਆਰੰਭਿਕ (‘ਸਟਾਰਟਿੰਗ ਪੁਆਇੰਟ’) ਅਤੇ ਆਖ਼ਰੀ ਪੁਆਇੰਟ (‘ਫਿਨਿਸ਼ ਪੁਆਇੰਟ’) ਬਰੈਮਲੀ ਰੋਡ ਉੱਪਰ ਕੁਈਨਜ਼ ਸਟਰੀਟ ਤੋਂ ਲੱਗਭੱਗ 250 ਗਜ਼ ਉੱਤਰ ਵਾਲੇ ਪਾਸੇ ਬਣਾਇਆ ਗਿਆ। ਵੱਖ-ਵੱਖ ਦੌੜਾਂ ਦੀ ਦੂਰੀ ਨੂੰ ਮੁੱਖ ਰੱਖਦਿਆਂ ਹੋਇਆਂ ਦੌੜਾਕਾਂ ਨੂੰ ਇੱਥੋਂ ਆਰੰਭਿਕ ਪੁਆਇੰਟ ਤੋਂ ਸ਼ੁਰੂ ਹੋ ਕੇ ਬਰੈਮਲੀ ਰੋਡ ਉੱਪਰ ਵਿਲੀਅਮ ਪਾਰਕਵੇਅ ਨੂੰ ਪਾਰ ਕਰਕੇ ਅੱਗੋਂ ਨੌਰਥ ਪਾਰਕ ਤੋਂ ਥੋੜ÷ ਾ ਜਿਹਾ ਉਰਿਉਂ ਵਾਪਸ ਮੁੜਨਾ ਸੀ। ਹਾਫ਼-ਮੈਰਾਥਨ ਲਈ ਦੌੜਾਕ ਇਸ ਦੂਰੀ ਦੇ ਅੱਠ ਚੱਕਰ, 10 ਕਿਲੋਮੀਟਰ ਦੌੜ ਵਾਲੇ ਚਾਰ ਚੱਕਰ ਅਤੇ 5 ਕਿਲੋਮੀਟਰ ਵਾਲੇ ਦੋ ਚੱਕਰ ਲਗਾ ਕੇ ‘ਫਿਨਿਸ਼ ਪੁਆਇੰਟ’ ‘ਤੇ ਵਾਪਸ ਆਏ। ਉਨ÷ ਾਂ ਦੀ ਸਹਾਇਤਾ ਲਈ ਅਤੇ ਵਾਟਰ ਸਟੇਸ਼ਨਾਂ ‘ਤੇ ਰਸਤੇ ਵਿੱਚ ਕਈ ਵਾਲੰਟੀਅਰ ਤਾਇਨਾਤ ਸਨ। ਜ਼ਿਕਰਯੋਗ ਹੈ ਕਿ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਦੇ 90 ਮੈਂਬਰਾਂ ਨੇ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ ਇਸ ਈਵੈਂਟ ਦੀਆਂ ਵੱਖ-ਵੱਖ ਦੌੜਾਂ ਵਿੱਚ ਭਾਗ ਲਿਆ। ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਨਾਲ ਉਹ ਦੌੜ ਵਿੱਚ ਆਪਣੀ ਵੱਖਰੀ ਹੀ ਦਿੱਖ ਨਾਲ ਦੂਰੋਂ ਹੀ ਪਛਾਣੇ ਜਾ ਰਹੇ ਸਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ÷ ਨ ਦੇ ਈਵੈਂਟ ਵਿੱਚ ਇਸ ਕਲੱਬ ਦੇ ਦੋ ਮੈਂਬਰ ਸੋਢੀ ਕੰਗ ਅਤੇ ਨੌਨਿਹਾਲ ਚੀਮਾ ਦੋ-ਦੋ ਵਾਰ ਜੇਤੂ ਕਰਾਰ ਦਿੱਤੇ ਗਏ ਹਨ। ਬਰੈਂਪਟਨ ਦੇ ਸਿੱਧੂ ਪਰਿਵਾਰ ਵੱਲੋਂ ਆਪਣੀ ਮਾਤਾ ਕਿਸ਼ਨ ਕੌਰ ਦੀ ਯਾਦ ਵਿੱਚ ਤਿਆਰ ਕੀਤਾ ਗਿਆ ‘ਚਲੰਤ ਯਾਦਗਾਰੀ ਕੱਪ’ ਹਰ ਸਾਲ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ੈੱਡਰੇਸ਼ਨ ਵੱਲੋਂ ਜੇਤੂਆਂ ਨੂੰ ਦਿੱਤਾ ਜਾਂਦਾ ਹੈ ਅਤੇ ਪਿਛਲੇ ਚਾਰ ਸਾਲ ਤੋਂ ਇਹ ਕੱਪ ਟੀਪੀਏਆਰ ਕਲੱਬ ਦੇ ਮੈਂਬਰਾਂ ਕੋਲ ਹੈ। ਪਹਿਲਾਂ ਦੋ ਸਾਲ ਇਹ ਕੱਪ ਇਸ ਕਲੱਬ ਸੋਢੀ ਕੰਗ ਕੋਲ ਰਿਹਾ ਅਤੇ ਹੁਣ ਪਿਛਲੇ ਸਾਲ ਤੋਂ ਇਹ ਨੌਨਿਹਾਲ ਚੀਮਾ ਕੋਲ ਹੈ। ਮਿਸਟਰ ਚੀਮਾ ਇਹ ਕੱਪ ਇਸ ਖੇਡ ਮੇਲੇ ਵਿੱਚ ਨਾਲ ਲੈ ਕੇ ਆਏ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਇਹ ਕੱਪ ਅਸਮਾਨ ਵਿੱਚ ਉੱਚਾ ਲਹਿਰਾਅ ਕੇ ਇਸ ਦੇ ਨਾਲ ਆਪਣੀ ਗਰੁੱਪ ਫ਼ੋਟੋ ਕਰਵਾਈ ਗਈ। ਇਸ ਦੌਰਾਨ ‘ਬਰੈਂਪਟਨ ਬੈਂਡਰਜ਼ ਰੱਨਿੰਗ ਕਲੱਬ’ ਦੇ ਮੈਂਬਰਾਂ ਨੇ ਇਸ ਈਵੈਂਟ ਵਿੱਚ ਦੌੜਨ ਦੇ ਨਾਲ ਨਾਲ ਲੌਜਿਸਟਿਕ ਸਹਾਇਤਾ ਵਿੱਚ ਵੀ ਬੜੀ ਮਦਦ ਕੀਤੀ। ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ’ ਅਤੇ ‘ਰੱਨ ਫ਼ਾਰ ਵੈਟਰਨਜ਼’ ਦੇ ਸੀਨੀਅਰ ਮੈਂਬਰਾਂ ਨੇ ਵੀ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਬਰੈਂਪਟਨ ਸਿਟੀ ਕੌਂਸਲ ਦੇ ਮੇਅਰ ਪੈਟ੍ਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਕਈ ਹੋਰ ਅਹਿਮ ਸ਼ਖਸੀਅਤਾਂ ਇਸ ਮੌਕੇ ਦੌੜਾਕਾਂ ਦੀ ਹੌਸਲਾ ਅਫ਼ਜ਼ਾਈ ਲਈ ਇਸ ਖੇਡ ਮੇਲੇ ਵਿੱਚ ਪਹੁੰਚੀਆਂ। ਪ੍ਰਬੰਧਕਾਂ ਵੱਲੋਂ ਸਾਰੇ ਦੌੜਾਕਾਂ, ਦਰਸ਼ਕਾਂ, ਸਪਾਂਸਰਾਂ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਤਰ÷ ਾਂ ਇਹ ‘ਬੀਵੀਡੀ ਗਰੁੱਪ ਹਾਫ਼-ਮੈਰਾਥਨ ਈਵੈਂਟ’ ਯਾਦਗਾਰੀ ਹੋ ਨਿਬੜਿਆ। ਸਮੂਹ ਦੌੜਾਕ, ਪ੍ਰਬੰਧਕ, ਵਾਲੰਟੀਅਰ ਤੇ ਦਰਸ਼ਕ ਇਸ ਅਤੀ ਸਫ਼ਲ ਤੇ ਸ਼ਾਨਦਾਰ ਈਵੈਂਟ ਲਈ ਵਧਾਈ ਦੇ ਹੱਕਦਾਰ ਹਨ।

 

RELATED ARTICLES
POPULAR POSTS