Breaking News
Home / ਕੈਨੇਡਾ / ਬਰੈਂਪਟਨ ਵਿਚ ਸੀਨੀਅਰਜ਼ ਲਈ ਘਰਾਂ ਦੇ ਪ੍ਰਾਪਰਟੀ ਟੈਕਸ ‘ਚ ਛੋਟ ਵਿਚ ਵਾਧੇ ਦੀ ਮੰਗ

ਬਰੈਂਪਟਨ ਵਿਚ ਸੀਨੀਅਰਜ਼ ਲਈ ਘਰਾਂ ਦੇ ਪ੍ਰਾਪਰਟੀ ਟੈਕਸ ‘ਚ ਛੋਟ ਵਿਚ ਵਾਧੇ ਦੀ ਮੰਗ

ਬਰੈਂਪਟਨ/ਡਾ. ਝੰਡ : ਭੁਪਿੰਦਰ ਸਿੰਘ ਰਤਨ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਵਿਚ ਘੱਟ ਆਮਦਨ ਵਾਲੇ ਸੀਨੀਅਰ ਸਿਟੀਜ਼ਨਾਂ ਲਈ ਘਰਾਂ ਲਈ ਪ੍ਰਾਪਰਟੀ ਟੈਕਸ ਦੀ ਛੋਟ ਸੱਤ ਸਾਲ ਪਹਿਲਾਂ ਵਾਲੀ ਹੀ ਚੱਲ ਰਹੀ ਹੈ ਜਦੋਂ ਇਹ 300 ਡਾਲਰ ਤੋਂ ਵਧਾ ਕੇ 400 ਡਾਲਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਇਸ ਨੂੰ ਵਧਾਉਣ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦ ਕਿ ਘਰਾਂ ਦੀਆਂ ਕੀਮਤਾਂ ਕਈ ਗੁਣਾਂ ਵੱਧ ਗਈਆਂ ਹਨ ਅਤੇ ਇਨ੍ਹਾਂ ਉੱਪਰ ਪ੍ਰਾਪਰਟੀ ਟੈਕਸ ਵਿਚ ਚੋਖਾ ਵਾਧਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਮਹਿੰਗਾਈ ਵੀ ਸਾਲੋ-ਸਾਲ ਵੱਧਦੀ ਜਾ ਰਹੀ ਹੈ ਪਰ ਇਹ ਛੋਟ (ਰੀਬੇਟ) ਓਥੇ ਦੀ ਓਥੇ ਹੀ 400 ਡਾਲਰ ‘ਤੇ ਖੜੀ ਹੈ।  ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਇਕ ਬੇਨਤੀ ਪੱਤਰ ਬਰੈਂਪਟਨ ਦੀ ਮੇਅਰ ਨੂੰ 21 ਜੂਨ ਨੂੰ ਭੇਜਿਆ ਸੀ ਜਿਸ ਦੀ ਪ੍ਰਾਪਤੀ ਦੀ ਸੂਚਨਾ ਤਾਂ ਉਨ੍ਹਾਂ ਨੂੰ ਮੇਅਰ ਦੇ ਦਫ਼ਤਰ ਤੋਂ  ਮਿਲ ਗਈ ਹੈ ਪਰ ਇਸ ਉੱਪਰ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ। ਇਸ ਸਬੰਧ ਵਿਚ ਉਹ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਰਿਜਨਲ ਕਾਊਂਸਲਰ ਜੌਹਨ ਸਪਰੌਵਰੀ ਨੂੰ ਵੀ ਮਿਲ ਕੇ ਉਨ੍ਹਾਂ ਨੂੰ ਬੇਨਤੀ-ਪੱਤਰ ਦੀਆਂ ਕਾਪੀਆਂ ਦੇ ਚੁੱਕੇ ਹਨ ਜਿਸ ਵਿਚ ਉਨ੍ਹਾਂ ਮੰਗ ਕੀਤੀ ਹੈ ਕਿ ਮੌਜੂਦਾ ਹਾਲਤ ਵਿਚ ਇਹ ਛੋਟ ਘੱਟੋ-ਘੱਟ 1000 ਡਾਲਰ ਤੱਕ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਇਸ ਬੇਨਤੀ-ਪੱਤਰ ਵਿਚ ਉਨ੍ਹਾਂ ਨੇ 70 ਸਾਲ ਤੋਂ ਉੱਪਰ ਬਜ਼ੁਰਗਾਂ ਲਈ ਫ਼ਰੀ ਸਵਿੱਮਿੰਗ ਦੇ ਵਾਂਗ ਫ਼ਰੀ ਜਿੰਮ ਦੀ ਵੀ ਮੰਗ ਕੀਤੀ ਹੈ ਕਿਉਂਕਿ ਜਿੰਮ ਦਾ ਖ਼ਰਚਾ ਉਨ੍ਹਾਂ ਦਿੱਤੀ ਜਾਣ ਵਾਲੀ ਗਰਾਂਟ 275 ਡਾਲਰ ਤੋਂ ਬਹੁਤ ਵੱਧ ਹੈ ਜਿਸ ਨੂੰ ਬਰਦਾਸ਼ਤ ਕਰਨਾ ਉਨ੍ਹਾਂ ਲਈ ਸੰਭਵ ਨਹੀਂ ਹੈ। ਇੰਜ ਹੀ, ਉਨ੍ਹਾਂ ਨੇ ਆਪਣੇ ਇਸ ਪੱਤਰ ਵਿਚ ਬਜ਼ੁਰਗਾਂ ਲਈ ‘ਐਕਟਿਵ-ਅਸਿਸਟ ਪ੍ਰੋਗਰਾਮ’ ਦੀ ਵੀ ਗੱਲ ਕੀਤੀ ਹੈ ਅਤੇ ਬਰੈਂਪਟਨ ਸਿਟੀ ਕਾਊਂਸਲ ਨੂੰ ਬਜ਼ੁਰਗਾਂ ਦੀਆਂ ਇਹ ਯੋਗ ਮੰਗਾਂ ਮੰਨਣ ਲਈ ਬੇਨਤੀ ਕੀਤੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …