Breaking News
Home / ਕੈਨੇਡਾ / ਢਾਡੀ ਪਰਮਿੰਦਰ ਸਿੰਘ ਪਾਰਸ ਦੇ ਦੋ ਸਾਥੀ ਨੂਰਪੁਰੀ ਤੇ ਸੰਘਾ ਹੋਏ ਭਗੌੜੇ

ਢਾਡੀ ਪਰਮਿੰਦਰ ਸਿੰਘ ਪਾਰਸ ਦੇ ਦੋ ਸਾਥੀ ਨੂਰਪੁਰੀ ਤੇ ਸੰਘਾ ਹੋਏ ਭਗੌੜੇ

ਮਾਲਟਨ/ਬਿਊਰੋ ਨਿਊਜ਼ : ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੀ ਸਪੌਸਰਸ਼ਿਪ ਤੇ ਪੰਜਾਬ ਤੋਂ ਆਏ ਪੰਥ ਪ੍ਰਸਿੱਧ ਢਾਡੀ ਜਥੇ ਗਿ: ਪਰਮਿੰਦਰ ਸਿੰਘ ਪਾਰਸ ਦੇ ਦੋ ਸਾਥੀ ਅੰਮ੍ਰਿਤਪਾਲ ਸਿੰਘ ਨੂਰਪੁਰੀ ਅਤੇ ਸੁੱਖਵਿੰਦਰ ਸਿੰਘ ਸੰਘਾ ਵੀਜਾ ਮਿਆਦ ਖਤਮ ਤੋਂ ਬਾਅਦ ਵੀ ਵਾਪਸ ਭਾਰਤ ਨਹੀ ਪਰਤੇ ਹਨ। ਜਦਕਿ ਜਥੇਦਾਰ ਪਰਮਿੰਦਰ ਸਿੰਘ ਪਾਰਸ ਅਤੇ ਸਰੰਗੀ ਮਾਸਟਰ ਬਲਜੀਤ ਸਿੰਘ ਵਾਪਸ ਭਾਰਤ ਪਹੁੰਚ ਚੁੱਕੇ ਹਨ। ਗੁਰੂਘਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਥਾ ਛੇ ਮਹੀਨੇ ਲਈ ਗੁਰੂਘਰ ਦੀ ਸਪੌਸਰਸ਼ਿਪ ਤੇ ਕੈਨੇਡਾ ਆਇਆ ਸੀ ਅਤੇ ਇੱਕ ਮਹੀਨੇ ਲਈ ਗੁਰਦੁਆਰਾ ਦਸ਼ਮੇਸ ਦਰਬਾਰ ਸਰੀ ਗਿਆ ਸੀ ਜਿੱਥੋਂ ਜਥੇ ਦੇ ਦੋ ਮੈਂਬਰਾਂ ਅੰਮ੍ਰਿਤਪਾਲ ਸਿੰਘ ਨੂਰਪੁਰੀ ਅਤੇ ਸੁੱਖਵਿੰਦਰ ਸਿੰਘ ਸੰਘਾ ਭਗੌੜੇ ਹੋ ਗਏ ਅਤੇ ਉਹਨਾਂ ਜਥੇ ਨਾਲ ਵਾਪਸ ਪਰਤਣ ਤੋਂ ਇਨਕਾਰ ਕਰ ਦਿੱਤਾ, ਜਿਸ ਦੀ ਰਿਪੋਰਟ ਇੰਮੀਗਰੇਸ਼ਨ ਵਿਭਾਗ ਨੂੰ ਦੇ ਦਿੱਤੀ ਗਈ ਹੈ। ਗੁਰੂਘਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਦੋਂ ਵੀ ਕੋਈ ਜਥਾ ਇਸ ਤਰ੍ਹਾਂ ਕੈਨੇਡਾ ਦੇ ਵਧੀਆ ਸਿਸਟਮ ਦੀ ਗਲਤ ਵਰਤੋਂ ਕਰਦਾ ਹੈ ਤਾਂ ਗੁਰੂਘਰ ਅਤੇ ਆਉਣ ਵਾਲੇ ਜਥਿਆਂ ਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਦਾ ਹੈ। ਜਥੇ ਦੇ ਮੁਖੀ ਪਰਮਿੰਦਰ ਸਿੰਘ ਪਾਰਸ ਦਾ ਕਹਿਣਾ ਹੈ ਕਿ ਦੋ ਸਾਥੀਆਂ ਵੱਲੋਂ ਦਿੱਤੇ ਧੋਖੇ ਕਾਰਨ ਉਹ ਘੋਰ ਸਦਮੇ ਵਿੱਚ ਹਨ। ਪਾਰਸ ਅਨੁਸਾਰ ਉਹ ਪਿਛਲੇ 14 ਸਾਲ ਤੋਂ ਇਕੱਠੇ ਸਨ ਅਤੇ 3 ਵਾਰ ਪਹਿਲਾਂ ਵੀ ਕੈਨੇਡਾ ਜਾ ਚੁੱਕੇ ਹਨ ਪਰ ਇਸ ਵਾਰ ਛੋਟੇ ਭਰਾਵਾਂ ਵਰਗੇ ਦੋ ਸਾਥੀ ਉਸ ਨਾਲ ਧੋਖਾ ਕਰ ਗਏ ਹਨ। ਸ: ਪਾਰਸ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨੂੰ ਇੰਮੀਗ੍ਰੇਸ਼ਨ ਨਾਲ ਫਰਾਡ ਕਰਨ ਵਾਲਿਆ ਲਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਮੇਰੇ ਸਾਥੀਆਂ ਅੰੱਿਤਪਾਲ ਸਿੰਘ ਨੂਰਪੁਰੀ ਅਤੇ ਸੁੱਖਵਿੰਦਰ ਸਿੰਘ ਸੰਘਾ ਨੂੰ ਜਲਦ ਭਾਰਤ ਡਿਪੋਰਟ ਕਰਨਾ ਚਾਹੀਦਾ ਹੈ। ਗੁਰੂਘਰ ਮਾਲਟਨ ਦੇ ਪ੍ਰਬੰਧਕਾਂ ਵੱਲੋਂ ਕੈਨੇਡਾ ਭਰ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਗੁਰੂਘਰ ਅਤੇ ਕੈਨੇਡੀਅਨ ਇੰਮੀਗਰੇਸ਼ਨ ਵਿਭਾਗ ਨਾਲ ਧੋਖਾ ਕਰਨ ਵਾਲੇ ਢਾਡੀ ਅੰੱਿਤਪਾਲ ਸਿੰਘ ਨੂਰਪੁਰੀ ਅਤੇ ਸੁੱਖਵਿੰਦਰ ਸਿੰਘ ਸੰਘਾ ਨੂੰ ਕਿਸੇ ਵੀ ਸਟੇਜ ਤੋਂ ਨਾ ਬੁਲਾਇਆ ਜਾਵੇ।
ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਵੱਲੋਂ ਆਜ਼ਾਦੀ ਦਿਵਸ ਮਨਾਉਣ ਲਈ ਸੱਦਾ
ਰੈਕਸਡੇਲ : ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਵਲੋਂ ਅਗਸਤ 19/2017 ਦਿਨ ਸਨਿਚਰਵਾਰ ਦੁਪਿਹਰ ਇਕ ਵਜੇ ਤੋਂ ਚਾਰ ਵਜੇ ਬਾਅਦ ਦੁਪਿਹਰ ਭਾਰਤ ਦਾ ਆਜ਼ਾਦੀ ਦਿਵਸ ਸਾਰੇ ਸੀਨੀਅਰਜ਼ ਰਲ ਕੇ ਮਨਾ ਰਹੇ ਹਨ। ਚੌਧਰੀ ਸ਼ੰਗਾਰਾ ਸਿੰਘ ਪ੍ਰਧਾਨ ਵਲੋਂ ਸਭਨਾਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ 2 ਰੌਂਟਰੀ ਰੋਡ ਕਿਪਲਿੰਗ ਕਮਿਊਨਿਟੀ ਸੈਂਟਰ ਰੈਕਸਡੇਲ ਵਿਖੇ ਭਾਰਤ ਦੀ ਆਜ਼ਾਦੀ ਦਿਵਸ ਮਨਾਉਣ ਲਈ ਸਾਰੀਆਂ ਕਲੱਬਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਹੋਰ ਵਧੇਰੇ ਜਾਣਕਾਰੀ ਲਈ ਪ੍ਰਧਾਨ ਸ਼ੰਗਾਰਾ ਸਿੰਘ ਹੁਰਾਂ ਨਾਲ 416-879-3348 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪਿੰਡ ਰੰਧਾਵਾ ਮਸੰਦਾਂ ਦੀ ਸੰਗਤ ਵਲੋਂ ਪਿਕਨਿਕ 13 ਅਗਸਤ ਨੂੰ
ਬਰੈਂਪਟਨ : ਪਿੰਡ ਰੰਧਾਵਾ ਮਸੰਦਾਂ ਨਿਵਾਸੀਆਂ ਵਲੋਂ ਆਪਣੀ ਪਰਿਵਾਰਕ ਪਿਕਨਿਕ ਬੜੀ ਧੂਮਧਾਮ ਨਾਲ ਵਾਈਲਡਵੁੱਡ ਪਾਰਕ ਡੈਰੀ ਰੋਡ ਐਡ ਗੋਰਵੇਅ ਵਿਚ 13 ਅਗਸਤ ਦਿਨ ਐਤਵਾਰ ਨੂੰ ਸਵੇਰੇ 11.00 ਵਜੇ ਤੋਂ ਸ਼ਾਮ 6.00 ਵਜੇ ਤੱਕ ਮਨਾਈ ਜਾਵੇਗੀ। ਇਨ੍ਹਾਂ ਸਾਰੇ ਹੀ ਪਿੰਡ ਦੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਸਮੇਤ ਇਸ ਪਿਕਨਿਕ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਖਾਣ-ਪੀਣ ਦਾ ਖੁੱਲ੍ਹਾ ਡੁੱਲ੍ਹਾ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਅਮਰ ਸਿੰਘ ਰੰਧਾਵਾ 416-675-5970 ਜਾਂ ਰਣਜੀਤ ਸਿੰਘ ਨੂੰ 416-742-4168 ‘ਤੇ ਫੋਨ ਕੀਤਾ ਜਾ ਸਕਦਾ ਹੈ।

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …