14.9 C
Toronto
Saturday, June 20, 2026
spot_img
Homeਕੈਨੇਡਾਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਫੜਿਆ

ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਫੜਿਆ

logo-2-1-300x105-3-300x105ਮਿਸੀਸਾਗਾ : ਪੁਲਿਸ ਨੇ ਅਜਿਹੇ ਤਿੰਨ ਲੁਟੇਰਿਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਨੇ 23 ਅਕਤੂਬਰ ਤੋਂ 4 ਦਸੰਬਰ ਤੱਕ ਮਾਲਟਨ ਕਮਿਊਨਿਟੀ ਸੈਂਟਰ ਤੋਂ ਮਾਨਿਗਸਟਾਰ ਡਰਾਈਵ, ਮਿਸੀਸਾਗਾ ਤੱਕ ਦੇ ਏਰੀਏ ਵਿਚ 7 ਥਾਵਾਂ ‘ਤੇ ਡਕੈਤੀ ਕੀਤੀ ਹੈ।  21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਇਨ੍ਹਾਂ ਤਿੰਨ ਡਕੈਤਾਂ ਨੂੰ ਫੜਿਆ ਹੈ। ਇਨ੍ਹਾਂ ਲੁਟੇਰਿਆਂ ਤੋਂ ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਨ੍ਹਾਂ ਡਕੈਤਾਂ ਨੇ ਗਨ ਦਿਖਾ ਕੇ ਲੁੱਟਿਆ ਹੈ। ਪੁਲਿਸ ਨੇ ਲੁਟੇਰਿਆਂ ਕੋਲੋਂ ਇਕ ਸਟੇਨ ਗਨ ਵੀ ਬਰਾਮਦ ਕੀਤੀ ਹੈ। ਡਕੈਤੀ ਦਾ ਸ਼ਿਕਾਰ ਹੋਏ ਕੁਝ ਵਿਅਕਤੀਆਂ ਨੂੰ ਸੱਟਾਂ ਵੀ ਲੱਗੀਆਂ ਹਨ। ਪੁਲਿਸ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰੇਗੀ।

RELATED ARTICLES
POPULAR POSTS