ਲੋਕਾਂ ਨੂੰ ਚੁਸਤ-ਦਰੁਸਤ ਤੇ ਸਿਹਤਮੰਦ ਰਹਿਣ ‘ਚ ਮਿਲੇਗੀ ਮਦਦ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਓਨਟਾਰੀਓ ਸਪੋਰਟਸ ਐਂਡ ਰੀਕ੍ਰਿਏਸ਼ਨ ਕਮਿਊਨਿਟੀਜ਼ ਫ਼ੰਡ ਨੇ ਹੁਣ ਅਰਜ਼ੀਆਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸ ਵਿਚ ਉਨ੍ਹਾਂ ਨਵੇਂ ਪ੍ਰੋਜੈਕਟਾਂ ਨੂੰ ਮਦਦ ਮਿਲੇਗੀ ਜਿਹੜੇ ਕਿ ਪੂਰੇ ਰਾਜ ‘ਚ ਲੋਕਾਂ ਦੀ ਜ਼ਿੰਦਗੀ ਨੂੰ ਸਿਹਤਮੰਦ ਬਣਾਉਣ ਲਈ ਸ਼ੁਰੂ ਕੀਤੇ ਜਾਣਗੇ। ਇਸ ਗ੍ਰਾਂਟ ਪ੍ਰੋਗਰਾਮ ਨਾਲ ਸਥਾਨਕ, ਰੀਜ਼ਨਲ ਅਤੇ ਰਾਜ ਪੱਧਰੀ ਜਥੇਬੰਦੀਆਂ ਨੂੰ ਆਪਣੇ ਪ੍ਰੋਗਰਾਮਾਂ ਅਤੇ ਸਰਵਿਸਜ਼ ਲਈ ਅਪਲਾਈ ਕਰਨ ਦਾ ਮੌਕਾ ਮਿਲੇਗਾ, ਜਿਨ੍ਹਾਂ ਵਿਚ ਆਮ ਲੋਕਾਂ ਨੂੰ ਖੇਡਾਂ, ਮਨੋਰੰਜਨ ਅਤੇ ਸਰੀਰਕ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਇਹ ਅਰਜ਼ੀਆਂ 2017-18 ‘ਚ ਫ਼ੰਡਿੰਗ ਲਈ ਲਈਆਂ ਜਾਣਗੀਆਂ ਅਤੇ ਅਰਜ਼ੀਆਂ 1 ਫ਼ਰਵਰੀ, ਸ਼ਾਮ 5 ਵਜੇ ਤੱਕ ਭੇਜੀਆਂ ਜਾ ਸਕਣਗੀਆਂ।
ਇਸ ਫ਼ੰਡਿੰਗ ਦੀ ਬੀਤੇ ਦੌਰ ‘ਚ 129 ਪ੍ਰੋਜੈਕਟਾਂ ਨੂੰ ਫ਼ੰਡਿੰਗ ਕੀਤੀ ਗਈ ਹੈ ਅਤੇ ਇਸ ਨਾਲ ਕਰੀਬ 2 ਲੱਖ 20 ਹਜ਼ਾਰ ਲੋਕਾਂ ਨੂੰ ਮਦਦ ਮਿਲੇਗੀ। ਇਸ ਵਿਚ ਖੇਡਾਂ ਨੂੰ ਸਿੱਖਣ ਦੇ ਪ੍ਰੋਜੈਕਟਾਂ ਨੂੰ ਲੈ ਕੇ ਪੂਰੇ ਰਾਜ ‘ਚ ਨੌਜਵਾਨਾਂ ਦੇ ਮਨੋਰੰਜਨ ਲਈ 500 ਯੂਥ ਕੈਂਪ ਵੀ ਲਗਾਏ ਗਏ ਅਤੇ ਲਰਨ-ਟੂ-ਲਿਵ ਪ੍ਰੋਗਰਾਮ ‘ਚ 6 ਤੋਂ 12 ਸਾਲ ਤੇ 2 ਹਜ਼ਾਰ ਬੱਚਿਆਂ ਨੇ ਹਿੱਸਾ ਲਿਆ। ਇਸ ਨਾਲ ਸਮਾਜ ਦੇ ਇਕ ਵੱਡੇ ਵਰਗ ਨੂੰ ਤੰਦਰੁਸਤ ਅਤੇ ਚੁਸਤ-ਦਰੁਸਤ ਰੱਖਣ ‘ਚ ਮਦਦ ਮਿਲ ਰਹੀ ਹੈ।
Check Also
ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ
ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …