Breaking News
Home / ਦੁਨੀਆ / ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਚਾਰ ਐਮਓਯੂ ‘ਤੇ ਹੋਏ ਹਸਤਾਖਰ

ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਚਾਰ ਐਮਓਯੂ ‘ਤੇ ਹੋਏ ਹਸਤਾਖਰ

ਅਮਰੀਕਨ ਕੰਪਨੀ ਯੂਆਈਜੀ 2 ਦੇ ਡਾਇਰੈਕਟਰ ਜਨਰਲ ਨਿਯੁਕਤ ਹੋਏ ਮਿਸਟਰ ਮੋਹਨ ਸਿੰਘ ਸੂਦਨ ਨੇ ਇਨ੍ਹਾਂ ਸਮਝੌਤਿਆਂ ਲਈ ਨਿਭਾਈ ਅਹਿਮ ਭੂਮਿਕਾ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਹੋਰ ਅੱਗੇ ਵਧਾਉਣ ਲਈ ਅਮਰੀਕਾ ਦੀ ਕੰਪਨੀ ਯੂਨੀਕ ਇਨਫਰਾਸਟੱਕਚਰ ਗਰੁੱਪ 2 (ਯੂਆਈਜੀ) ਨਿਊਯਾਰਕ ਯੂਐਸਏ ਨੇ ਪਹਿਲਾ ਕਦਮ ਅੱਗੇ ਵਧਾਉਂਦੇ ਹੋਏ ਇਸਦੇ ਚੇਅਰਮੈਨ ਅਤੇ ਸੀਈਓ ਰੋਨਾਲਡ ਐਚ.ਬੋਮੈਨ  ਨੇ 11 ਤੋਂ 14 ਜੁਲਾਈ ਤੱਕ ਭਾਰਤ ਦਾ ਦੌਰਾ ਕੀਤਾ। ਇਸ ਵਿਚ ਦੱਸਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਪੰਜਾਬ ਅਤੇ ਹਰਿਆਣਾ ਦੇ ਉਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇੱਥੋਂ ਇਨਫਰਾਸਟਕੱਚਰ ਨੂੰ ਅਪਗਰੇਡ ਕਰਨ ਲਈ ਟੈਕਨਾਲੋਜੀ ਅਤੇ ਇਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਸਲਾਹ ਦਿੱਤੀ। ਵਰਨਣਯੋਗ ਹੈ ਕਿ ਬਰੈਂਪਟਨ ਦੇ ਰਹਿਣ ਵਾਲੇ ਮਿਸਟਰ ਮੋਹਨ ਸਿੰਘ ਸੂਦਨ ਜੋ ਇਸ ਅਮਰੀਕਨ ਕੰਪਨੀ ਯੂਆਈਜੀ 2 ਦੇ ਡਾਇਰੈਕਟਰ ਜਨਰਲ ਫਾਰ ਸਾਰਕ ਅਤੇ ਮਿਡਲ ਈਸਟ ਮੁਲਕਾਂ ਲਈ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਉਲੀਕਿਆ ਅਤੇ ਇਸ ਨੂੰ ਬਾਖੂਬੀ ਨਾਲ ਸਿਰੇ ਚੜ੍ਹਾਇਆ। ਰੋਨਾਲਡ ਐਚ ਬੋਮੈਨ ਨੇ ਇੱਥੇ 14 ਜੁਲਾਈ ਨੂੰ ਐਸੋਚੈਮ ਵਲੋਂ ਸਮਾਰਟ ਸਿਟੀ ਪ੍ਰਾਜੈਕਟ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਚੀਫ ਗੈਸਟ ਵਜੋਂ ਸ਼ਾਮਲ ਹੋਏ। ਰੋਨਾਲਡ ਨੇ ਚੰਡੀਗੜ੍ਹ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿਚ ਆਪਣਾ ਯੋਗਦਾਨ ਪਾਉਣ ਲਈ ਰਾਜਪਾਲ ਬਦਨੌਰ ਨੂੰ ਭਰੋਸਾ ਦਿੱਤਾ। ਇਸ ਵਿਜ਼ਟ ਦੌਰਾਨ ਚਾਰ ਐਮਓਯੂ ‘ਤੇ ਹਸਤਾਖਰ ਕੀਤੇ।
ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਐਸੋਸੀਏਟੇਡ ਚੈਂਬਰਸ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ (ਐਸੋਚੈਮ) ਦੁਆਰਾ ‘ਸਮਾਰਟ ਲੇਵਰੇਜਿੰਗ ਟੈਕਨਾਲੋਜੀ’ ਵਿਸ਼ੇ ‘ਤੇ ਆਯੋਜਿਤ ਸੰਮੇਲਨ ਵਿਚ ਕਿਹਾ ਕਿ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਜਾ ਰਹੇ ਹਨ ਤੇ ਇਸ ਨੂੰ ਦੇਖਦੇ ਇਕ ਅਨੁਮਾਨ ਮੁਤਾਬਿਕ ਨਜ਼ਦੀਕ ਭਵਿੱਖ ਵਿਚ ਲੱਖਾਂ ਦੀ ਤਾਦਾਦ ਵਿਚ ਲੋਕ ਸ਼ਹਿਰਾਂ ਦਾ ਰੁਖ਼ ਕਰਨ ਵਾਲੇ ਹਨ ਤੇ ਅਜਿਹੇ ਵਿਚ ਸਮਾਰਟ ਸ਼ਹਿਰਾਂ ਦੀ ਜ਼ਰੂਰਤ ਕਾਫ਼ੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸ਼ਹਿਰਾਂ ਵਿਚ ਮੌਜੂਦ ਸਹੂਲਤਾਂ ਨੂੰ ਹੋਰ ਜ਼ਿਆਦਾ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਅਮਰੀਕਾ ਸਥਿਤ ਯੂਨੀਕ ਇਨਫਰਾਸਟਰਕਚਰ ਗਰੁੱਪ ਦੇ ਚੇਅਰਮੈਨ ਤੇ ਸੀ. ਈ. ਓ. ਰੋਨਾਲਡ ਐੱਚ ਬੋਮੈਨ ਨੇ ਸਮਾਰਟ ਸ਼ਹਿਰਾਂ ਲਈ ਅੰਤਰਰਾਸ਼ਟਰੀ ਮਾਪਦੰਡਾਂ ਬਾਰੇ ਬੋਲਦੇ ਹੋਏ ਕਿਹਾ ਕਿ ਭਾਰਤ ਵਿਚ ਆਧੁਨਿਕ ਸਮਾਰਟ ਸਰੰਚਨਾਵਾਂ ਦੀ ਕਾਫ਼ੀ ਸੰਭਾਵਨਾਵਾਂ ਹੈ ਤੇ ਜ਼ਰੂਰਤ ਇਸ ਗੱਲ ਦੀ ਹੈ ਕਿ ਸਾਨੂੰ ਚੁਣੌਤੀਆਂ ਤੇ ਜ਼ਰੂਰਤਾਂ ਨੂੰ ਪਛਾਣ ਕੇ ਉਨ੍ਹਾਂ ਦੇ ਅਨੁਸਾਰ ਹੀ ਇਕ ਉਚਿਤ ਪੱਧਰ ਤੱਕ ਪੁੱਜਣਾ ਹੋਵੇਗਾ। ਸਮਾਗਮ ਦੌਰਾਨ ਐਸੋਚੈਮ ਇੰਡੀਆ ਤੇ ਯੂਨਿਕ ਇਨਫਰਾਸਟਰਕਚਰ ਗਰੁੱਪ ਟੂ ਦੇ ਵਿਚ ਆਪਸੀ ਸਹਿਯੋਗ ਵਧਾਉਣ ਲਈ ਰਾਜਪਾਲ ਦੀ ਹਾਜ਼ਰੀ ਵਿਚ ਇਕ ਸਮਝੌਤੇ ‘ਤੇ ਵੀ ਹਸਤਾਖ਼ਰ ਕੀਤੇ ਗਏ। ਇਸ ਮੌਕੇ ਐਸੋਚੈਮ ਦੇ ਡਾਇਰੈਕਟਰ ਦਲੀਪ ਸ਼ਰਮਾ ਨੇ ਕਿਹਾ ਕਿ ਸਮਾਰਟ ਸ਼ਹਿਰਾਂ ਦੀਆਂ ਪ੍ਰਯੋਜਨਾਵਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਸਾਨੂੰ ਆਧੁਨਿਕ ਤਕਨੀਕਾਂ ਦਾ ਸਹਾਰਾ ਲੈਣਾ ਪਵੇਗਾ।  ਊਰਜਾ ਤੇ ਅਕਸ਼ੇ ਊਰਜਾ ਕਮੇਟੀ ਦੇ ਪ੍ਰਧਾਨ ਹਰਤੇਕ ਸਿੰਘ ਨੇ ਕਿਹਾ ਕਿ ਆਰਥਿਕ ਵਿਕਾਸ ਲਈ ਸਮਾਰਟ ਸ਼ਹਿਰਾਂ ਦਾ ਵਿਕਾਸ ਬੇਹੱਦ ਜ਼ਰੂਰੀ ਹੈ।     ਇਸ ਵਫਦ ਨੇ ਸੀਆਈਆਈ, ਪੀਐਚਡੀ ਚੈਂਬਰ ਆਫ ਕਾਮਰਸ, ਐਸੋਚੈਮ,  ਮੇਅਰ, ਐਗਰੀਕਲਚਰ ਮੰਤਰੀ ਹਰਿਆਣਾ, ਟੈਕਨੀਕਲ ਐਡੀਸ਼ਨਲ ਚੀਫ ਸੈਕਟਰੀ ਟੈਕਨੀਕਲ ਐਜੂਕੇਸ਼ਨ ਪੰਜਾਬ ਅਤੇ ਪ੍ਰਾਈਵੇਟ ਇੰਡਸਟਰੀ ‘ਚ ਵੀ ਵਿਜ਼ਟ ਕੀਤਾ।
ਚੰਡੀਗੜ੍ਹ ਨੂੰ ਸੇਫ ਸਿਟੀ ਬਣਾਉਣ ਲਈ ਅਪਣਾਵਾਂਗੇ ਮਿਸੀਸਾਗਾ ਮਾਡਲ : ਮੋਹਨ ਸਿੰਘ
ਅਮਰੀਕੀ ਕੰਪਨੀ ਯੂਆਈਜੀ 2 ਦੇ ਉਦਮ ਨਾਲ ਸਮਾਰਟ ਸਿਟੀ ਪ੍ਰੋਜੈਕਟ ‘ਤੇ ਕੰਮ ਕਰ ਰਹੇ ਕੰਪਨੀ ਦੇ ਡਾਇਰੈਕਟਰ ਜਨਰਲ ਫਾਰ ਸਾਰਕ ਅਤੇ ਮਿਡਲ ਈਸਟ ਮੁਲਕਾਂ ਲਈ ਤਾਇਨਾਤ ਕੀਤੇ ਗਏ ਮੋਹਨ ਸਿੰਘ ਸੂਦਨ ਦਾ ਸੁਪਨਾ ਹੈ ਕਿ ਚੰਡੀਗੜ੍ਹ ਸਮਾਰਟ ਸਿਟੀ ਦੇ ਨਾਲ-ਨਾਲ ਸੇਫ ਸਿਟੀ ਵੀ ਹੋਵੇ। ਇਸੇ ਸੁਪਨੇ ਨੂੰ ਹਕੀਕੀ ਰੂਪ ਦੇਣ ਲਈ ਮੋਹਨ ਸਿੰਘ ਹੋਰਾਂ ਨੇ ਇਸਦੀ ਰੂਪ ਰੇਖਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਾਹਮਣੇ ਰੱਖੀ। ਮੋਹਨ ਸਿੰਘ ਨੇ ਆਖਿਆ ਕਿ ਚੰਡੀਗੜ੍ਹ ਨੂੰ ਸੇਫ ਸਿਟੀ ਬਣਾਉਣ ਲਈ ਸਾਨੂੰ ਕੈਨੇਡਾ ਦੇ ਮਿਸੀਸਾਗਾ ਮਾਡਲ ਆਫ ਸੇਫ ਸਿਟੀ ਨੂੰ ਅਪਣਾਉਣਾ ਹੋਵੇਗਾ। ਇਸਦੇ ਨਾਲ ਕਈ ਮਸਲੇ ਹੱਲ ਹੋ ਜਾਣਗੇ ਤੇ ਲੋਕ ਖੁਦ ਨੂੰ ਸੇਫ ਮਹਿਸੂਸ ਕਰਨ ਲੱਗਣਗੇ। ਜਿਸ ਨਾਲ ਚੰਡੀਗੜ੍ਹ ਦਾ ਗਰਾਫ ਹੋਰ ਵੀ ਉਪਰ ਉਠੇਗਾ। ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਵੀਪੀ ਸਿੰਘ ਬਦਨੌਰ ਨੇ ਵੀ ਇਸ ਯੋਜਨਾ ‘ਤੇ ਕੰਮ ਕਰਨ ਲਈ ਹਾਮੀ ਭਰੀ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …