11.5 C
Toronto
Sunday, October 11, 2026
spot_img
HomeਕੈਨੇਡਾFrontਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ

ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ

 

ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ

ਜਹਾਜ਼ ’ਚ ਬੰਬ ਹੋਣ ਦੀ ਮਿਲੀ ਸੀ ਸੂਚਨਾ

ਨਵੀਂ ਦਿੱਲੀ/ਬਿਊਰੋ ਨਿਊਜ਼

ਥਾਈਲੈਂਡ ਦੇ ਫੁਕੇਟ ਇੰਟਰਨੈਸ਼ਨਲ ਏਅਰਪੋਰਟ ’ਤੇ ਏਅਰ ਇੰਡੀਆ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਜਹਾਜ਼ ਵਿਚ ਬੰਬ ਹੋਣ ਦੀ ਸੂਚਨਾ ਮਿਲੀ ਸੀ ਅਤੇ ਇਸ ਜਹਾਜ਼ ਵਿਚ 156 ਵਿਅਕਤੀ ਸਵਾਰ ਸਨ। ਇਹ ਉਡਾਨ ਫੁਕੇਟ ਤੋਂ ਦਿੱਲੀ ਆ ਰਹੀ ਸੀ। ਥਾਈਲੈਂਡ ਏਅਰਪੋਰਟ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਲੈਂਡ ਕਰਨ ਮਗਰੋਂ ਸੁਰੱਖਿਆ ਪ੍ਰੋਟੋਕਾਲ ਮੁਤਾਬਕ ਯਾਤਰੀਆਂ ਨੂੰ ਫਲਾਈਟ ਵਿਚੋਂ ਬਾਹਰ ਕੱਢਿਆ ਗਿਆ ਹੈ।

RELATED ARTICLES
POPULAR POSTS