ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ ਕਸ਼ਮੀਰ ਦੇ ਮੌਜੂਦਾ ਹਲਾਤ ਬਾਰੇ ਇਥੇ ਕੇਂਦਰੀ ਮੰਤਰੀਆਂ ਅਤੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਹੋਈ, ਜਿਸ ਵਿਚ ਕਸ਼ਮੀਰ ਵਿਚ ਸੁਰੱਖਿਆ ਬਲਾ ਨੂੰ ਸੰਜਮ ਦੇ ਨਾਲ ਤਾਕਤ ਦਾ ਇਸਤੇਮਾਲ ਕਰਨ ਅਤੇ ਅਮਰਨਾਥ ਯਾਤਰਾ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਜਾਣ ਨੂੰ ਕਿਹਾ। ਮੀਟਿੰਗ ਵਿਚ ਰੱਖਿਆ ਮੰਤਰੀ ਮਨੋਹਰ ਪਾਰੀਕਰ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਸ਼ਿਰਕਤ ਕੀਤੀ। ਅਜੀਤ ਡੋਵਾਲ ਕਸ਼ਮੀਰ ਦੇ ਹਲਾਤ ‘ਤੇ ਕਾਬੂ ਪਾਉਣ ਦੇ ਲਈ ਆਪਣਾ ਅਫਰੀਕਾ ਦੌਰਾ ਵਿਚਾਲੇ ਛੱਡ ਕੇ ਹੀ ਮੀਟਿੰਗ ‘ਚ ਸ਼ਾਮਿਲ ਹੋਣ ਲਈ ਭਾਰਤ ਪੁੱਜੇ। ਮੀਟਿੰਗ ਦੌਰਾਨ ਕਸ਼ਮੀਰ ਦੇ ਹਲਾਤ ਬਾਰੇ ਸਮੀਖਿਆ ਕੀਤੀ ਗਈ। ਕਸ਼ਮੀਰ ਵਿਚ ਸ਼ਾਂਤੀ ਅਤੇ ਹਲਾਤ ਆਮ ਵਾਂਗ ਬਣਾਉਣ ਦੇ ਲਈ ਚੁੱਕੇ ਗਏ ਕਦਮਾਂ ਬਾਰੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਨੇ ਮੰਤਰੀਆਂ ਨੂੰ ਜਾਣੂੰ ਕਰਵਾਇਆ। ਸਾਰੇ ਸੁਰੱਖਿਆ ਬਲਾਂ ਨੂੰ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸਰਹੱਦ ਪਾਰੋ ਘੁਸਪੈਠ ਦੀਆਂ ਤਾਜਾ ਕੋਸ਼ਿਸ਼ਾਂ ਰੋਕਣ ਦੇ ਲਈ ਸਰਹੱਦ ਨੇੜੇ ਚੌਕਸੀ ਵਧਾਉਣ ਨੂੰ ਕਿਹਾ ਗਿਆ।
ਮੂਨ ਵੱਲੋਂ ਕਸ਼ਮੀਰ ਦੇ ਹਾਲਾਤ ‘ਤੇ ਚਿੰਤਾ ਪ੍ਰਗਟ
ਸੰਯੁਕਤ ਰਾਸ਼ਟਰ : ਕਸ਼ਮੀਰ ਵਾਦੀ ‘ਚ ਪੈਦਾ ਹੋਈ ਤਣਾਅਪੂਰਣ ਸਥਿਤੀ ‘ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਚਿੰਤਾ ਪ੍ਰਗਟ ਕੀਤੀ ਹੈ। ਬਾਨ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਸ਼ਮੀਰ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਕਸ਼ਮੀਰ ਬਾਰੇ ਚਿੰਤਤ ਹਾਂ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …