ਖੇਤੀ ਸੈਕਟਰ ਨੇ ਕੇਂਦਰੀ ਬਜਟ ਬਾਰੇ ਰਲਵਾਂ ਮਿਲਵਾਂ ਹੁੰਗਾਰਾ ਦਿੱਤਾ ਹੈ। ਮਾਹਿਰਾਂ ਨੇ ਜਿੱਥੇ ਬਜਟ ਵਿਚ ਖੇਤੀ ਸੈਕਟਰ ‘ਚ ਖੋਜ ਵੱਲ ਧਿਆਨ ਕੇਂਦਰਤ ਕਰਨ ਦੀ ਸ਼ਲਾਘਾ ਕੀਤੀ ਹੈ, ਉਥੇ ਕੁਝ ਕਿਸਾਨ ਆਗੂਆਂ ਨੇ ਨਿਰਾਸ਼ਾ ਜਤਾਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਬਜਟ ਵਿਚ ਕਿਸਾਨਾਂ ਲਈ ਕੁਝ ਵੀ ਨਹੀਂ ਹੈ ਕਿਉਂਕਿ ਇਹ ਅੰਨਦਾਤਿਆਂ ਦੀਆਂ ਅਹਿਮ ਮੰਗਾਂ ਨੂੰ ਪੂਰਾ ਕਰਨ ਵਿਚ ਨਾਕਾਮ ਰਿਹਾ ਹੈ। ਟਿਕੈਤ ਨੇ ਬਜਟ ਵਿਚ ‘ਵਾਤਾਵਰਨ ਤਬਦੀਲੀ ਦੇ ਨਾਂ ‘ਤੇ ਪ੍ਰਾਈਵੇਟ ਸੈਕਟਰ ਨੂੰ ਖੇਤੀ-ਖੋਜ ਲਈ ਫੰਡ ਮੁਹੱਈਆ ਕੀਤੇ ਜਾਣ ਤੇ ਵਿਦੇਸ਼ੀ ਲੌਬੀਕਾਰ ਸਮੂਹਾਂ ਤੇ ਵੱਡੇ ਕਾਰਪੋਰੇਟਰਾਂ ਵੱਲੋਂ ਆਪਣਾ ਏਜੰਡਾ ਧੱਕਣ’ ਬਾਰੇ ਫਿਕਰ ਜਤਾਇਆ।