10.5 C
Toronto
Wednesday, October 29, 2025
spot_img
Homeਭਾਰਤਕੇਂਦਰ ਵੱਲੋਂ 'ਕੁਰਸੀ ਬਚਾਓ ਬਜਟ' ਕੀਤਾ ਗਿਆ ਪੇਸ਼ : ਰਾਹੁਲ ਗਾਂਧੀ

ਕੇਂਦਰ ਵੱਲੋਂ ‘ਕੁਰਸੀ ਬਚਾਓ ਬਜਟ’ ਕੀਤਾ ਗਿਆ ਪੇਸ਼ : ਰਾਹੁਲ ਗਾਂਧੀ

ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਂਦਰੀ ਬਜਟ ਨੂੰ ‘ਕੁਰਸੀ ਬਚਾਓ ਬਜਟ’ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਹੋਰ ਸੂਬਿਆਂ ਦੀ ਇਵਜ਼ ‘ਚ ਭਾਜਪਾ ਭਾਈਵਾਲਾਂ ਨਾਲ ਖੋਖਲੇ ਵਾਅਦੇ ਕੀਤੇ ਗਏ ਹਨ। ਕਾਂਗਰਸ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਬਜਟ ਕਾਂਗਰਸ ਦੇ ਚੋਣ ਮਨੋਰਥ ਪੱਤਰ ਅਤੇ ਪਿਛਲੇ ਬਜਟਾਂ ਦੀ ਹੂ-ਬ-ਹੂ ਨਕਲ ਹੈ। ਉਨ੍ਹਾਂ ‘ਐਕਸ’ ‘ਤੇ ਪੋਸਟ ‘ਚ ਕਿਹਾ ਕਿ ਬਜਟ ਭਾਈਵਾਲਾਂ ਅਤੇ ਵੱਡੇ ਪੂੰਜੀਪਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ ਅਤੇ ਇਸ ‘ਚ ਆਮ ਭਾਰਤੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਕਾਂਗਰਸ ਨੇ ਬਜਟ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ ਨੇ ਮੰਨ ਲਿਆ ਹੈ ਕਿ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਇਕ ਕੌਮੀ ਸੰਕਟ ਹੈ ਅਤੇ ਬਜਟ ‘ਚ ਸਿਆਸੀ ਮਜਬੂਰੀ ਵੀ ਝਲਕ ਰਹੀ ਹੈ।

 

RELATED ARTICLES
POPULAR POSTS