19.5 C
Toronto
Friday, July 17, 2026
spot_img
HomeਕੈਨੇਡਾFrontਭਾਰਤ ਦਾ ਨਿਰਮਾਣ ਖੇਤਰ ਹੁਣ ਹੋਵੇਗਾ ਹੋਰ ਆਧੁਨਿਕ

ਭਾਰਤ ਦਾ ਨਿਰਮਾਣ ਖੇਤਰ ਹੁਣ ਹੋਵੇਗਾ ਹੋਰ ਆਧੁਨਿਕ


ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦਾ ਨਿਰਮਾਣ ਖੇਤਰ ਹੁਣ ਹੋਰ ਆਧੁਨਿਕ ਹੋਵੇਗਾ ਅਤੇ ਅੰਡਾਨੀ ਸੀਮੈਂਟ ਨੇ ਨਾਰੇਡਕੋ (ਨੈਸ਼ਨਲ ਰੀਅਲ ਅਸਟੇਟ ਡਿਵੈਲਪਮੈਂਟ ਕੌਂਸਲ) ਨਾਲ ਸਮਝੌਤਾ ਕਰ ਲਿਆ ਹੈ। ਨਾਰੇਡਕੋ ਭਾਰਤ ਦੇ ਰੀਅਲ ਐਸਟੇਟ ਖੇਤਰ ਦੀ ਪ੍ਰਤੀਨਿਧਤਾ ਕਰਨ ਵਾਲਾ ਇੱਕ ਪ੍ਰਮੁੱਖ ਸੰਗਠਨ ਹੈ। ਨਾਰੇਡਕੋ ਅਤੇ ਅੰਡਾਨੀ ਸੀਮੈਂਟ ਵੱਲੋਂ ਜਾਰੀ ਸਾਂਝੇ ਬਿਆਨ ਮੁਤਾਬਕ ਇਹ ਸਮਝੌਤਾ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀਆਂ ਨਿਰਮਾਣ ਲੋੜਾਂ ਨੂੰ ਮਜ਼ਬੂਤ ਸਮਰਥਨ ਦੇਣ ਲਈ ਕੀਤਾ ਗਿਆ ਹੈ। ਇਸ ਸਾਂਝੇ ਉਪਰਾਲੇ ਰਾਹੀਂ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਹਾਉਸਿੰਗ ਪ੍ਰੋਜੈਕਟਾਂ ਨੂੰ ਗਤੀ ਮਿਲਣ ਦੀ ਉਮੀਦ ਹੈ। ਇਸਦੇ ਨਾਲ ਹੀ ‘ਵਿਕਸਿਤ ਭਾਰਤ 2047’ ਦੇ ਲੰਬੇ ਸਮੇਂ ਦੇ ਵਿਜ਼ਨ ਨੂੰ ਸਫਲ ਬਣਾਉਣ ਲਈ ਵੀ ਖਾਸ ਯਤਨ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ ਹੈ।

RELATED ARTICLES
POPULAR POSTS