-14.1 C
Toronto
Tuesday, January 20, 2026
spot_img
Homeਭਾਰਤਅੰਤਰਰਾਸ਼ਟਰੀ ਯੋਗ ਦਿਵਸ ਭਲਕੇ

ਅੰਤਰਰਾਸ਼ਟਰੀ ਯੋਗ ਦਿਵਸ ਭਲਕੇ

3ਚੰਡੀਗੜ੍ਹ ‘ਚ ਯੋਗ ਦਾ ਪਾਠ ਪੜ੍ਹਾਉਣਗੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਵਿੱਚ ਯੋਗ ਕਰਨਗੇ ਉੱਥੇ ਹੀ ਉਨ੍ਹਾਂ ਦੀ ਕੈਬਨਿਟ ਦੇ 57 ਮੰਤਰੀ ਵੱਖ-ਥਾਵਾਂ ਉੱਤੇ ਲੋਕਾਂ ਨੂੰ ਯੋਗ ਦਾ ਪਾਠ ਪੜ੍ਹਾਉਣਗੇ। ਚੰਡੀਗੜ੍ਹ ਵਿਚ ਯੋਗ ਦਿਵਸ ਨੂੰ ਲੈ ਕੇ ਪੂਰਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ। ਬਹੁ ਗਿਣਤੀ ਪਾਰਕਾਂ ਵਿਚ ਸਕਰੀਨਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਮੋਦੀ ਕੈਬਨਿਟ ਦੇ ਮੰਤਰੀ ਜਿਨ੍ਹਾਂ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ, ਰੱਖਿਆ ਮੰਤਰੀ ਮਨੋਹਰ ਪਰੀਕਰ, ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸ੍ਰਮਿਤੀ ਇਰਾਨੀ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਯੋਗ ਕਰਨਗੇ।
ਯੂ ਪੀ ਵਿੱਚ 10 ਮੰਤਰੀ ਵੱਖ-ਵੱਖ ਥਾਵਾਂ ਉੱਤੇ ਲੋਕਾਂ ਨਾਲ ਯੋਗ ਕਰਨਗੇ। ਵਿੱਤ ਮੰਤਰੀ ਅਰੁਣ ਜੇਤਲੀ, ਮੁਖ਼ਤਿਆਰ ਅੱਬਾਸ ਨਕਵੀ, ਨਿਰਮਲਾ ਸੀਤਾ ਰਮਨ, ਮੇਨਕਾ ਗਾਂਧੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਦਿੱਲੀ ਵਿੱਚ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ, ਬਿਜਲੀ ਮੰਤਰੀ ਪੀਯੂਸ਼ ਗੋਇਲ ਇੰਡੀਆ ਗੇਟ ਉੱਤੇ ਹੋਣ ਵਾਲੇ ਯੋਗ ਸਮਾਗਮ ਵਿੱਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਸੰਘ ਨੇ 2014 ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ।

RELATED ARTICLES
POPULAR POSTS