Breaking News
Home / ਭਾਰਤ / ਰੂਸ ਦੀ ਕਰੋਨਾ ਵੈਕਸੀਨ ਸਤੰਬਰ ਤੱਕ ਬਜ਼ਾਰ ‘ਚ ਪਹੁੰਚੇਗੀ

ਰੂਸ ਦੀ ਕਰੋਨਾ ਵੈਕਸੀਨ ਸਤੰਬਰ ਤੱਕ ਬਜ਼ਾਰ ‘ਚ ਪਹੁੰਚੇਗੀ

ਨਿਊਜ਼ੀਲੈਂਡ ਵਿਚ ਕਰੋਨਾ ਵਾਇਰਸ ਕਰਕੇ ਆਮ ਚੋਣਾਂ ਅੱਗੇ ਪਈਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੀ ਕਰੋਨਾ ਵੈਕਸੀਨ ਨੂੰ ਲੈ ਕੇ ਭਾਵੇਂ ਦੁਨੀਆ ਭਰ ਵਿਚ ਸਵਾਲ ਉਠ ਰਹੇ ਹਨ, ਪਰ ਰੂਸ ਦੀ ਰਾਏ ਇਸ ਨੂੰ ਲੈ ਕੇ ਸਪੱਸ਼ਟ ਹੈ। ਰੂਸ ਦਾ ਮੰਨਣਾ ਹੈ ਕਿ ਉਸਦੀ ਵੈਕਸੀਨ ਕਾਰਗਰ ਅਤੇ ਪ੍ਰਭਾਵੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਸ ਨੇ ਵੈਕਸੀਨ ਦੀ ਪਹਿਲੀ ਖੇਪ ਤਿਆਰ ਵੀ ਕਰ ਲਈ ਹੈ ਅਤੇ ਇਸੇ ਮਹੀਨੇ ਦੇ ਅਖੀਰ ਤੱਕ ਵੱਡੇ ਪੱਧਰ ‘ਤੇ ਵੈਕਸੀਨ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਰੂਸ ਦਾ ਕਹਿਣਾ ਹੈ ਕਿ ਸਤੰਬਰ ਤੱਕ ਕਰੋਨਾ ਵੈਕਸੀਨ ਆਮ ਲੋਕਾਂ ਨੂੰ ਮਿਲਣੀ ਸ਼ੁਰੂ ਜਾਵੇਗੀ। ਉਧਰ ਦੂਜੇ ਪਾਸੇ ਨਿਊਜ਼ੀਲੈਂਡ ਦੀ ਰਾਸ਼ਟਰਪਤੀ ਜੈਸਿੰਡਾ ਅਰਡਨ ਨੇ ਕਰੋਨਾ ਵਾਇਰਸ ਮਹਾਮਾਰੀ ਕਰਕੇ ਦੇਸ਼ ਵਿੱਚ ਆਮ ਚੋਣਾਂ ਅੱਗੇ ਪਾ ਦਿੱਤੀਆਂ ਹਨ। ਨਿਊਜ਼ੀਲੈਂਡ ਵਿੱਚ ਆਮ ਚੋਣਾਂ ਪਹਿਲਾਂ 19 ਸਤੰਬਰ ਨੂੰ ਹੋਣੀਆਂ ਸਨ, ਜੋ ਹੁਣ 17 ਅਕਤੂਬਰ ਨੂੰ ਹੋਣਗੀਆਂ। ਧਿਆਨ ਰਹੇ ਕਿ ਨਿਊਜ਼ੀਲੈਂਡ ਵਿੱਚ ਪਿਛਲੇ ਹਫ਼ਤੇ 102 ਦਿਨਾਂ ਦੇ ਵਕਫ਼ੇ ਮਗਰੋਂ ਕਰੋਨਾ ਵਾਇਰਸ ਨੇ ਮੁੜ ਦਸਤਕ ਦਿੱਤੀ ਹੈ।

Check Also

ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ

ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …