8.1 C
Toronto
Saturday, May 2, 2026
spot_img
Homeਭਾਰਤਚੀਨੀ ਵਿਗਿਆਨੀਆਂ ਦਾ ਦਾਅਵਾ

ਚੀਨੀ ਵਿਗਿਆਨੀਆਂ ਦਾ ਦਾਅਵਾ

ਹਰ ਸਾਲ ਵਾਪਸ ਆ ਸਕਦਾ ਹੈ ਕਰੋਨਾ ਵਾਇਰਸ

ਨਵੀਂ ਦਿੱਲੀ/ ਬਿਊਰੋ ਨਿਊਜ਼ ਚੀਨ ਦੇ ਵੁਹਾਨ ਸ਼ਹਿਰ ‘ਚ ਜਨਮੇ ਕਰੋਨਾ ਨਾਮੀ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਨਾਮੁਰਾਦ ਵਾਇਰਸ ਹੁਣ ਤੱਕ ਪੂਰੇ ਸੰਸਾਰ ਅੰਦਰ 2 ਲੱਖ 18 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ ਜਦਕਿ 30 ਲੱਖ ਤੋਂ ਜ਼ਿਆਦਾ ਵਿਅਕਤੀ ਇਸ ਦੀ ਲਪੇਟ ਵਿਚ ਆਉਣ ਕਰਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਸ ਵਾਇਰਸ ਬਾਰੇ ਅੱਜ ਫਿਰ ਚੀਨੀ ਵਿਗਿਆਨੀ ਦੀ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਚੀਨੀ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਹਰ ਸਾਲ ਵਾਪਸ ਆ ਸਕਦਾ ਹੈ। ਚੀਨ ਦੇ ਪ੍ਰਮੁੱਖ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਫੈਲਾਉਣ ਵਾਲਾ ਸਾਰਸ-ਕੋਵ-2 ਦੂਜੇ ਫਲੂ ਵਰਗਾ ਹੈ ਅਤੇ ਇਹ ਨਹੀਂ ਰੁਕੇਗਾ। ਉੱਧਰ ਭਾਰਤ ‘ਚ ਵੀ ਜਨਤਕ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਾਰਸ-ਕੋਵ-2 ਲੰਮੇ ਸਮੇਂ ਤਕ ਰਹਿਣ ਵਾਲਾ ਹੈ। ਇਥੇ ਜ਼ਿਕਰਯੋਗ ਹੈ ਕਿ ਅਮਰੀਕਾ, ਇਟਲੀ, ਸਪੇਨ, ਬ੍ਰਿਟੇਨ, ਜਰਮਨੀ ਆਦਿ ਦੇਸ਼ਾਂ ਵਿਚ ਕਹਿਰ ਮਚਾਉਣ ਤੋਂ ਬਾਅਦ ਹੁਣ ਇਹ ਵਾਇਰਸ ਭਾਰਤ ਅੰਦਰ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਵਿਚ ਵੀ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤ 31 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ ਜਦਕਿ ਮੌਤਾਂ ਦਾ ਅੰਕੜਾ ਵੀ 1000 ਨੂੰ ਟੱਪ ਚੁੱਕਿਆ ਹੈ।

RELATED ARTICLES
POPULAR POSTS