ਕਿਹਾ : ਰੋਕਿਆ ਜਾ ਸਕਦੈ ਪੈਸਿਆਂ ਦਾ ਭੁਗਤਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਟੈਸਟ ਕਰਨ ‘ਚ ਵਰਤੀਆਂ ਜਾਣ ਵਾਲੀਆਂ ਘਟੀਆ ਕਿੱਟਾਂ ਭੇਜਣ ‘ਤੇ ਭਾਰਤ ਨੇ ਚੀਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪੈਸਾ ਦਾ ਭੁਗਤਾਨ ਰੋਕਿਆ ਜਾ ਸਕਦਾ ਹੈ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਵੱਲੋਂ ਚੀਨ ਤੋਂ ਆਈ ਰੈਪਿਡ ਕਿੱਟ ਦੀ ਵਰਤੋਂ ਨਾ ਕਰਨ ਅਤੇ ਇਸ ਨੂੰ ਵਾਪਸ ਕਰਨ ਦੀ ਸਲਾਹ ਤੋਂ ਬਾਅਦ ਚੀਨ ਇਹ ਕਹਿ ਰਿਹਾ ਹੈ ਕਿ ਉਸ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਚੀਨੀ ਕੰਪਨੀਆਂ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਉਨ੍ਹਾਂ ਦੀ ਕਿੱਟਾਂ ਦੀ ਗੁਣਵੱਤਾ ਖਰਾਬ ਹੈ। ਚੀਨ ਨੇ ਭਾਰਤ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਕਿੱਟ ਦੀ ਸਟੋਰੇਜ਼, ਵਰਤੋਂ ਅਤੇ ਆਵਾਜਾਈ ਸਹੀ ਤਰੀਕੇ ਨਾਲ ਪ੍ਰੋਫ਼ੈਸ਼ਨਲ ਲੋਕਾਂ ਵੱਲੋਂ ਨਾ ਕੀਤੀ ਜਾਵੇ ਤਾਂ ਨਤੀਜਿਆਂ ‘ਚ ਅੰਤਰ ਹੋ ਸਕਦਾ ਹੈ।