Breaking News
Home / ਭਾਰਤ / ਪਾਣੀ ਦੀ ਹਰੇਕ ਬੂੰਦ ਬਚਾਉਣ ਦੀ ਲੋੜ : ਮੋਦੀ

ਪਾਣੀ ਦੀ ਹਰੇਕ ਬੂੰਦ ਬਚਾਉਣ ਦੀ ਲੋੜ : ਮੋਦੀ

ਪਾਣੀ ਬਚਾਉਣ ਦੇ ਕੰਮ ਵਿਚ ਲੱਗੇ ਵਿਅਕਤੀਆਂ ਦੀ ਕੀਤੀ ਸ਼ਲਾਘਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਜਲ ਦਿਵਸ ‘ਤੇ ਇਕ ਵਾਰ ਮੁੜ ਪਾਣੀ ਦੀ ਹਰੇਕ ਬੂੰਦ ਬਚਾਉਣ ਦਾ ਸੱਦਾ ਦਿੱਤਾ ਹੈ। ਮੋਦੀ ਨੇ ਕਿਹਾ ਕਿ ਇਹ ਵੇਖ ਕੇ ਖੁਸ਼ੀ ਹੁੰਦੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਪਾਣੀ ਦੀ ਸੰਭਾਲ ਵਿਸ਼ਾਲ ਮੁਹਿੰਮ ਬਣ ਗਈ ਹੈ।
ਉਨ੍ਹਾਂ ਪਾਣੀ ਬਚਾਉਣ ਦੇ ਕੰਮ ਵਿੱਚ ਲੱਗੇ ਵਿਅਕਤੀਆਂ ਤੇ ਸੰਸਥਾਵਾਂ ਦੀ ਸ਼ਲਾਘਾ ਕੀਤੀ। ਮੋਦੀ ਨੇ ਟਵੀਟ ਕੀਤਾ ਕਿ ਵਿਸ਼ਵ ਜਲ ਦਿਵਸ ਮੌਕੇ ਅਸੀਂ ਪਾਣੀ ਦੀ ਹਰੇਕ ਬੂੰਦ ਨੂੰ ਬਚਾਉਣ ਦਾ ਪ੍ਰਣ ਲਈਏ।
ਪਾਣੀ ਦੀ ਸੰਭਾਲ ਤੇ ਹਰ ਦੇਸ਼ ਵਾਸੀ ਤੱਕ ਪੀਣਯੋਗ ਪਾਣੀ ਦੀ ਰਸਾਈ ਯਕੀਨੀ ਬਣਾਉਣ ਲਈ ਸਾਡੇ ਦੇਸ਼ ਵੱਲੋਂ ਜਲ ਜੀਵਨ ਮਿਸ਼ਨ ਜਿਹੇ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਪਾਣੀ ਦੀ ਸੰਭਾਲ ਨੂੰ ਲੈ ਕੇ ਚੱਲੀਆਂ ਵਿਸ਼ਾਲ ਮੁਹਿੰਮਾਂ ਨੂੰ ਵੇਖ ਕੇ ਖੁਸ਼ੀ ਹੁੰਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਵੀਆਂ ਕਾਢਾਂ ਦੇ ਰੂਪ ਵਿੱਚ ਕੋਸ਼ਿਸ਼ ਹੋ ਰਹੀਆਂ ਹਨ। ਮੈਂ ਪਾਣੀ ਬਚਾਉਣ ਦੇ ਕੰਮ ਵਿੱਚ ਲੱਗੇ ਵਿਅਕਤੀ ਵਿਸ਼ੇਸ਼ ਤੇ ਸੰਸਥਾਵਾਂ ਦੀ ਪ੍ਰਸ਼ੰਸਾ ਕਰਨੀ ਚਾਹਾਂਗਾ। ਮੋਦੀ ਨੇ ਇਕ ਵੀਡੀਓ ਵੀ ਪੋਸਟ ਕੀਤੀ, ਜਿਸ ਵਿੱਚ ਪਾਣੀ ਦੀ ਸਾਂਭ-ਸੰਭਾਲ ਦੀ ਮਹੱਤਤਾ ਨੂੰ ਦਰਸਾਉਂਦੇ ਉਨ੍ਹਾਂ ਦੇ ਪੁਰਾਣੇ ਸੁਨੇਹਿਆਂ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਯਤਨਾਂ ਨੂੰ ਦਿਖਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਮਿਲ ਕੇ ਅੱਗੋਂ ਵੀ ਪਾਣੀ ਦੀ ਸੰਭਾਲ ਕਰੀਏ ਤੇ ਟਿਕਾਊ/ਮਜ਼ਬੂਤ ਗ੍ਰਹਿ ਬਣਾਉਣ ਵਿੱਚ ਯੋਗਦਾਨ ਪਾਈਏ।
ਜਲ ਸੰਕਟ ਦਾ ਫੌਰੀ ਹੱਲ ਕੱਢਣ ਦੀ ਲੋੜ: ਮਾਹਿਰ
ਵਾਤਾਵਰਨ ਮਾਹਿਰਾਂ ਨੇ ਵਿਸ਼ਵ ਜਲ ਦਿਵਸ ਮੌਕੇ ਭਾਰਤ ਨੂੰ ਜਲ ਸੰਕਟ ਦਰਪੇਸ਼ ਰਹਿਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਸਮੱਸਿਆ ਦਾ ਫੌਰੀ ਹੱਲ ਕੱਢਣ ਦੀ ਲੋੜ ਹੈ। ਮਾਹਿਰਾਂ ਨੇ ਪਾਣੀ ਦੀ ਵਰਤੋਂ ਦੇ ਟਿਕਾਊ ਢੰਗ ਤਰੀਕੇ ਲੱਭਣ ਦਾ ਸੱਦਾ ਦਿੱਤਾ ਹੈ। ਇੰਟੈਗਰੇਟਿਡ ਹੈਲਥ ਤੇ ਵੈਲਬੀਂਗ (ਆਈਐੱਚਡਬਲਿਊ) ਕੌਂਸਲ ਦੇ ਸੀਈਓ ਕਮਲ ਨਰਾਇਣ ਓਮਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਲਗਾਤਾਰ ਇਸ ਖ਼ੌਫ਼ ਨਾਲ ਜਿਉਂ ਰਹੇ ਹਾਂ ਕਿ ਇਕ ਦਿਨ ਆਏਗਾ ਜਦੋਂ ਪਾਣੀ ਵਾਲੇ ਨਲਕੇ/ਟੂਟੀਆਂ ਸੁੱਕ ਜਾਣਗੀਆਂ ਤੇ ਲੋਕਾਂ ਨੂੰ ਰੋਜ਼ਾਨਾ ਆਪਣੇ ਹਿੱਸੇ ਦਾ ਪੀਣਯੋਗ ਪਾਣੀ ਲੈਣ ਲਈ ਕਤਾਰਾਂ ਵਿੱਚ ਲੱਗਣਾ ਪਏਗਾ।

 

Check Also

ਚੰਡੀਗੜ੍ਹ ਦੇ ਨਵੇਂ ਡੀਸੀ ਲਈ ਹਰਿਆਣਾ ਸਰਕਾਰ ਤੋਂ ਮੰਗਿਆ ਪੈਨਲ

ਲੋਕ ਸਭਾ ਚੋਣਾਂ ਤੋਂ ਬਾਅਦ ਅਫ਼ਸਰਸ਼ਾਹੀ ’ਚ ਹੋਵੇਗਾ ਬਦਲਾਅ, ਕਈ ਅਧਿਕਾਰੀਆਂ ਦਾ ਕਾਰਜਕਾਲ ਹੋ ਰਿਹਾ …