Breaking News
Home / ਕੈਨੇਡਾ / Front / ਭਾਰਤ ’ਚ ਕਮਰਸ਼ੀਅਲ ਗੈਸ ਸਿਲੰਡਰ 209 ਰੁਪਏ ਹੋਇਆ ਮਹਿੰਗਾ

ਭਾਰਤ ’ਚ ਕਮਰਸ਼ੀਅਲ ਗੈਸ ਸਿਲੰਡਰ 209 ਰੁਪਏ ਹੋਇਆ ਮਹਿੰਗਾ

ਵਧੀਆਂ ਕੀਮਤਾਂ 1 ਅਕਤੂਬਰ ਤੋਂ ਹੋਈਆਂ ਲਾਗੂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਜ ਯਾਨੀ 1 ਅਕਤੂਬਰ ਤੋਂ ਕਮਰਸ਼ੀਅਲ ਗੈਸ ਸਿਲੰਡਰ 209 ਰੁਪਏ ਮਹਿੰਗਾ ਹੋ ਗਿਆ ਹੈ। ਤੇਲ ਕੰਪਨੀਆਂ ਨੇ 19 ਕਿਲੋਗਰਾਮ ਵਾਲੇ ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ 209 ਰੁਪਏ ਵਧਾ ਦਿੱਤੀ ਹੈ ਅਤੇ ਹੁਣ ਇਹ ਸਿਲੰਡਰ 1731 ਰੁਪਏ ਦਾ ਮਿਲੇਗਾ। ਪਹਿਲਾਂ ਇਹ ਸਿਲੰਡਰ 1522 ਰੁਪਏ ’ਚ ਮਿਲ ਰਿਹਾ ਸੀ। ਇਹ ਕਮਰਸ਼ੀਲ ਗੈਸ ਸਿਲੰਡਰ ਕੋਲਕਾਤਾ ਵਿਚ 1839 ਰੁਪਏ, ਮੁੰਬਈ ਵਿਚ 1684 ਰੁਪਏ ਅਤੇ ਚੇਨਈ ਵਿਚ 1898 ਰੁਪਏ ਵਿਚ ਮਿਲਣਾ ਸ਼ੁਰੂ ਹੋ ਗਿਆ ਹੈ। ਧਿਆਨ ਰਹੇ ਕਿ 14.2 ਕਿਲੋਗਰਾਮ ਵਾਲੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਭਾਰਤ ਸਰਕਾਰ ਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਪ੍ਰਤੀ ਸਿਲੰਡਰ 200 ਰੁਪਏ ਦੀ ਕਟੌਤੀ ਕੀਤੀ ਸੀ।

Check Also

ਥਾਈਲੈਂਡ ’ਚ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ-25 ਵਿਦਿਆਰਥੀਆਂ ਦੀ ਮੌਤ

ਬੱਸ ਦਾ ਟਾਇਰ ਫਟਣ ਤੋਂ ਬਾਅਦ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਥਾਈਲੈਂਡ ਵਿਚ ਇਕ ਸਕੂਲ …