ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਦੇ ਹਾਂਗਜੂ ਵਿਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦੌਰਾਨ ਭਾਰਤ ਨੇ ਸ਼ਾਟ ਪੁੱਟ ਵਿਚ ਵੀ ਸੋਨੇ ਦਾ ਤਮਗਾ ਜਿੱਤ ਲਿਆ ਹੈ। ਭਾਰਤ ਵਲੋਂ ਖੇਡਦਿਆਂ ਤੇਜਿੰਦਰਪਾਲ ਸਿੰਘ ਤੂਰ ਨੇ ਸ਼ਾਟ ਪੁੱਟ ਵਿਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਨੌਜਵਾਨ ਅਥਲੀਟ ਅਵਿਨਾਸ਼ ਸਾਬਲੇ ਨੇ ਵੀ 3 ਹਜ਼ਾਰ ਮੀਟਰ ਸਟੈਪਲਚੇਜ਼ ਈਵੈਂਟ ਵਿਚ ਸੋਨੇ ਦਾ ਤਮਗਾ ਜਿੱਤਿਆ। ਏਸ਼ੀਆਈ ਖੇਡਾਂ ਵਿਚ ਭਾਰਤ ਨੇ ਹੁਣ ਤੱਕ 45 ਤਮਗੇ ਜਿੱਤ ਲਏ ਹਨ, ਜਿਨ੍ਹਾਂ ਵਿਚ 13 ਸੋਨੇ ਦੇ ਤਮਗੇ, 16 ਚਾਂਦੀ ਦੇ ਤਮਗੇ ਅਤੇ 16 ਕਾਂਸੇ ਦੇ ਤਮਗੇ ਸ਼ਾਮਲ ਹਨ। ਏਸ਼ੀਆਈ ਖੇਡਾਂ ਦੀ ਤਮਗਾ ਸੂਚੀ ਵਿਚ ਚੀਨ ਪਹਿਲੇ ਸਥਾਨ ਹੈ, ਜਦੋਂ ਕਿ ਭਾਰਤ ਚੌਥੇ ਸਥਾਨ ’ਤੇ ਚੱਲ ਰਿਹਾ ਹੈ।