23.3 C
Toronto
Wednesday, July 29, 2026
spot_img
Homeਭਾਰਤਸਿੱਧੂ ਵਲੋਂ ਮੋਦੀ ਨੂੰ ਘੇਰਨ ਦਾ ਸਿਲਸਿਲਾ ਲਗਾਤਾਰ ਜਾਰੀ

ਸਿੱਧੂ ਵਲੋਂ ਮੋਦੀ ਨੂੰ ਘੇਰਨ ਦਾ ਸਿਲਸਿਲਾ ਲਗਾਤਾਰ ਜਾਰੀ

ਕਿਹਾ – ਖਾਲੀ ਪੇਟ ਕਰਵਾਇਆ ਜਾ ਰਿਹਾ ਹੈ ਯੋਗਾ ਅਤੇ ਖਾਲੀ ਜੇਬ ਖੁੱਲ੍ਹਵਾਇਆ ਜਾ ਰਿਹਾ ਖਾਤਾ
ਅਹਿਮਦਾਬਾਦ/ਬਿਊਰੋ ਨਿਊਜ਼
ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿਆਸੀ ਹਮਲੇ ਲਗਾਤਾਰ ਜਾਰੀ ਹੈ। ਸਿੱਧੂ ਨੇ ਗੁਜਰਾਤ ਦੇ ਅਹਿਮਦਾਬਾਦ ਵਿਚ ਕੇਂਦਰ ਸਰਕਾਰ ਦੀ ਜਨ ਧਨ ਯੋਜਨਾ ਅਤੇ ਮੋਦੀ ਦੀ ਰਾਸ਼ਟਰ ਭਗਤੀ ‘ਤੇ ਸਵਾਲ ਚੁੱਕੇ। ਸਿੱਧੂ ਨੇ ਕਿਹਾ ਕਿ ਪੇਟ ਖਾਲੀ ਹੈ ਅਤੇ ਯੋਗਾ ਕਰਵਾਇਆ ਜਾ ਰਿਹਾ ਹੈ ਤੇ ਜੇਬ੍ਹ ਖਾਲੀ ਹੈ ਤਾਂ ਖਾਤਾ ਖੁੱਲ੍ਹਵਾਲਿਆ ਜਾ ਰਿਹਾ ਹੈ।
ਉਧਰ ਦੂਜੇ ਪਾਸੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਸਿੱਧੂ ‘ਤੇ ਇਲਜ਼ਾਮ ਲਾਇਆ ਕਿ ਵੋਟਾਂ ਲਈ ਸਿੱਧੂ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੰਡਣਾ ਚਾਹੁੰਦੇ ਹਨ। ਉਨ੍ਹਾਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ। ਵਿੱਜ ਨੇ ਕਿਹਾ ਕਿ ਸਿੱਧੂ ਦਾ ਰਿਮੋਟ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹੱਥ ਹੈ ਅਤੇ ਉਹ ਪਾਕਿਸਤਾਨ ਤੋਂ ਮਿਲਣ ਵਾਲੇ ਨਿਰਦੇਸ਼ਾਂ ਮੁਤਾਬਕ ਹੀ ਕੰਮ ਕਰਦੇ ਹਨ। ਧਿਆਨ ਰਹੇ ਸਿੱਧੂ ਨੇ ਲੰਘੇ ਕੱਲ੍ਹ ਹੀ ਬਿਹਾਰ ਦੇ ਕਟਿਹਾਰ ‘ਚ ਮੁਸਲਮਾਨ ਭਾਈਚਾਰੇ ਕੋਲੋਂ ਧਰਮ ਦੇ ਅਧਾਰ ‘ਤੇ ਵੋਟਾਂ ਮੰਗੀਆਂ ਅਤੇ ਉਨ੍ਹਾਂ ਖਿਲਾਫ ਕੇਸ ਵੀ ਦਰਜ ਹੋ ਗਿਆ ਹੈ।

RELATED ARTICLES
POPULAR POSTS