21.8 C
Toronto
Sunday, October 5, 2025
spot_img
HomeਕੈਨੇਡਾFrontਕਾਂਗਰਸੀ ਆਗੂ ਰਾਹੁਲ ਗਾਂਧੀ ਰਾਈਡਰ ਲੁੱਕ ’ਚ ਆਏ ਨਜ਼ਰ

ਕਾਂਗਰਸੀ ਆਗੂ ਰਾਹੁਲ ਗਾਂਧੀ ਰਾਈਡਰ ਲੁੱਕ ’ਚ ਆਏ ਨਜ਼ਰ

ਕਾਂਗਰਸੀ ਆਗੂ ਰਾਹੁਲ ਗਾਂਧੀ ਰਾਈਡਰ ਲੁੱਕ ’ਚ ਆਏ ਨਜ਼ਰ
ਪੈਂਗੋਗ ਲੇਕ ’ਤੇ ਪਹੁੰਚ ਭਲਕੇ ਆਪਣੇ ਪਿਤਾ ਰਾਜੀਵ ਗਾਂਧੀ ਨੂੰ ਦੇਣਗੇ ਸ਼ਰਧਾਂਜਲੀ

ਲੱਦਾਖ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਲੱਦਾਖ ਦੌਰੇ ’ਤੇ ਹਨ। ਅੱਜ ਉਹ ਰਾਈਡਰ ਲੁੱਕ ਵਿਚ ਨਜ਼ਰ ਆਏ ਅਤੇ ਉਹ ਲੱਦਾਖ ਤੋਂ ਪੈਂਗੋਗ ਤਸੋ ਲੇਕ ਦੇ ਲਈ ਰਵਾਨਾ ਹੋਏ। ਉਨ੍ਹਾਂ ਨੇ ਕੁਝ ਫੋਟੋਆਂ ਵੀ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ। ਫੇਸਬੁੱਕ ’ਤੇ ਲਿਖਿਆ ‘ਪੈਂਗੋਗ ਤਸੋ ਜਾਣ ਦੇ ਰਸਤੇ’। ਮੇਰੇ ਪਿਤਾ ਕਹਿੰਦੇ ਸਨ ਕਿ ਇਹ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਥਾਂਵਾਂ ਵਿਚ ਸ਼ਾਮਲ ਹੈ। ਰਾਹੁਲ ਨੇ ਆਪਣੇ ਦੌਰੇ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਸਥਾਨਕ ਨੌਜਵਾਨਾਂ ਨਾਲ ਇਕ ਸੰਵਾਦ ਪ੍ਰੋਗਰਾਮ ’ਚ ਵੀ ਹਿੱਸਾ ਲਿਆ ਅਤੇ ਉਨ੍ਹਾਂ ਫੁੱਟਬਾਲ ਮੈਚ ਵੀ ਦੇਖਿਆ। ਰਾਹੁਲ ਗਾਂਧੀ ਲੰਘੇ ਕੱਲ੍ਹ ਕਾਰਗਿਲ ਮੈਮੋਰੀਅਲ ਵੀ ਗਏ। ਲੱਦਾਖ ਅਤੇ ਕਾਰਗਿਲ ਦੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਪਹਿਲੀ ਵਾਰ ਇਥੇ ਪਹੁੰਚੇ ਹਨ। ਕਾਰਗਿਲ ’ਚ ਅਗਲੇ ਮਹੀਨੇ ਹਿਲ ਕੌਂਸਲ ਦੀ ਚੋਣ ਹੋਣ ਵਾਲੀ ਹੈ, ਜਿਸ ਕਰਕੇ ਰਾਹੁਲ ਗਾਂਧੀ ਦੇ ਇਸ ਦੌਰੇ ਨੂੰ ਹੋਰ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕਾਰਗਿਲ ਹਿਲ ਕੌਂਸਲ ਚੋਣਾਂ ਦੇ ਲਈ ਕਾਂਗਰਸ ਪਾਰਟੀ ਨੇ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਕੀਤਾ ਹੈ।  ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਦਾ ਦੌਰਾ 25 ਅਗਸਤ ਤੱਕ ਵਧਾ ਦਿੱਤਾ ਗਿਆ ਹੈ ਅਤੇ ਉਹ 20 ਅਗਸਤ ਨੂੰ ਪੈਂਗੋਗ ਲੇਕ ’ਤੇ ਪਹੁੰਚ ਕੇ ਆਪਣੇ ਪਿਤਾ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ। 20 ਅਗਸਤ 1944 ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਹੋਇਅ ਸੀ ਅਤੇ ਇਸ ਨੂੰ ਕਾਂਗਰਸ ਪਾਰਟੀ ਸਦਭਾਵਨਾ ਦਿਵਸ ਦੇ ਰੂਪ ਵਿਚ ਮਨਾਉਂਦੀ ਹੈ।
RELATED ARTICLES
POPULAR POSTS