
ਅਮਰੀਕਾ ਵਿਚ 15 ਦਸੰਬਰ ਤੋਂ ਲਾਗੂ ਹੋ ਰਿਹਾ ਹੈ ਨਵਾਂ ਨਿਯਮ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਨਿਯਮਾਂ ਵਿਚ ਸਖਤੀ ਦੇ ਨਿਰਦੇਸ਼ ਦਿੱਤੇ ਹਨ। ਹੁਣ ਐਚ-1ਬੀ ਬਿਨੇਕਾਰਾਂ ਨੂੰ ਆਪਣਾ ਸ਼ੋਸ਼ਲ ਮੀਡੀਆ ਅਕਾਊਂਟ ਜਨਤਕ ਕਰਨਾ ਹੋਵੇਗਾ, ਤਾਂ ਕਿ ਅਮਰੀਕੀ ਅਧਿਕਾਰੀ ਬਿਨੇਕਾਰ ਦੀ ਪ੍ਰੋਫਾਈਲ, ਸ਼ੋਸ਼ਲ ਮੀਡੀਆ ਪੋਸਟ ਅਤੇ ਲਾਈਕਸ ਨੂੰ ਦੇਖ ਸਕਣ। ਜੇਕਰ ਬਿਨੇਕਾਰ ਦੀ ਕੋਈ ਵੀ ਸ਼ੋਸ਼ਲ ਮੀਡੀਆ ਐਕਟੀਵਿਟੀ ਅਮਰੀਕਾ ਦੇ ਹਿੱਤਾਂ ਦੇ ਖਿਲਾਫ ਦੇਖੀ ਗਈ ਤਾਂ ਐਚ-1ਬੀ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਅਜਿਹਾ ਪਹਿਲੀ ਵਾਰ ਹੈ, ਜਦੋਂ ਐਚ-1ਬੀ ਵੀਜ਼ਾ ਦੇ ਲਈ ਸ਼ੋਸ਼ਲ ਮੀਡੀਆ ਪ੍ਰੋਫਾਈਲ ਦੀ ਜਾਂਚ ਜ਼ਰੂਰੀ ਕੀਤੀ ਗਈ ਹੈ। ਨਵੇਂ ਨਿਯਮ ਆਉਂਦੀ 15 ਦਸੰਬਰ ਤੋਂ ਲਾਗੂ ਹੋਣਗੇ। ਇਸ ਸਬੰਧੀ ਟਰੰਪ ਪ੍ਰਸ਼ਾਸਨ ਨੇ ਸਾਰੇ ਦੂਤਾਵਾਸਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਅਮਰੀਕਾ ਵਿਚ ਇਸ ਨਵੇਂ ਨਿਯਮਾਂ ਨਾਲ ਭਾਰਤੀਆਂ ’ਤੇ ਸਭ ਤੋਂ ਜ਼ਿਆਦਾ ਅਸਰ ਪੈ ਸਕਦਾ ਹੈ।

