17 C
Toronto
Wednesday, November 4, 2026
spot_img
HomeਕੈਨੇਡਾFrontਸ਼ੇਅਰ ਬਾਜ਼ਾਰ ਵਿੱਚ ਕ੍ਰੈਸ਼ ਨਾਲ ਹਰ ਪਾਸੇ ਹੜਕੰਪ

ਸ਼ੇਅਰ ਬਾਜ਼ਾਰ ਵਿੱਚ ਕ੍ਰੈਸ਼ ਨਾਲ ਹਰ ਪਾਸੇ ਹੜਕੰਪ

ਸ਼ੇਅਰ ਬਾਜ਼ਾਰ ਵਿੱਚ ਕ੍ਰੈਸ਼ ਨਾਲ ਹਰ ਪਾਸੇ ਹੜਕੰਪ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਹਫ਼ਤੇ ਦਾ ਪਹਿਲਾ ਕਾਰੋਬਾਰੀ ਦਿਨ ਸੋਮਵਾਰ ਬਹੁਤ ਮਾੜਾ ਸਾਬਤ ਹੋਇਆ। ਸੈਂਸੈਕਸ ਅਤੇ ਨਿਫ਼ਟੀ ਦੋਵੇਂ ਇੰਡੈਕਸ ਖੁਲ੍ਹਦੇ ਹੀ ਭਾਰੀ ਗਿਰਾਵਟ ਦਾ ਸ਼ਿਕਾਰ ਹੋ ਗਏ। ਬੀਐਸਈ ਦਾ ਸੈਂਸੈਕਸ ਜਿੱਥੇ 2400 ਅੰਕਾਂ ਤੋਂ ਵੱਧ ਡਿੱਗ ਗਿਆ, ਉੱਥੇ ਨਿਫ਼ਟੀ ਵਿੱਚ ਵੀ 700 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਕ੍ਰੈਸ਼ ਕਾਰਨ ਬਾਜ਼ਾਰ ਖੁਲ੍ਹਣ ਤੋਂ ਕੇਵਲ ਪੰਜ ਮਿੰਟਾਂ ਵਿੱਚ ਹੀ ਨਿਵੇਸ਼ਕਾਂ ਦੇ 13 ਲੱਖ ਕਰੋੜ ਰੁਪਏ ਤੋਂ ਵੱਧ ਡੁੱਬ ਗਏ। ਬੰਬੇ ਸਟਾਕ ਐਕਸਚੇਂਜ ’ਤੇ ਲਿਸਟਡ ਕੰਪਨੀਆਂ ਦੀ ਮਾਰਕੀਟ ਕੈਪੀਟਲਾਈਜ਼ੇਸ਼ਨ ਘਟ ਕੇ ਕਰੀਬ 436 ਲੱਖ ਕਰੋੜ ਰੁਪਏ ਰਹਿ ਗਈ।

RELATED ARTICLES
POPULAR POSTS