ਪਹਿਲਾਂ ਵੀ ਆ ਚੁੱਕੇ ਹਨ ਧਮਕੀ ਭਰੇ ਫੋਨ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਮਾਮਲੇ ਵਿੱਚ ਵਿਜੇਂਦਰ ਗੁਪਤਾ ਦੀ ਰਿਪੋਰਟ ‘ਤੇ ਦਿੱਲੀ ਪੁਲਿਸ ਤਫਤੀਸ਼ ਕਰ ਰਹੀ ਹੈ। ਅਣਪਛਾਤੇ ਨੰਬਰ ਤੋਂ ਇਹ ਧਮਕੀ ਭਰਿਆ ਫੋਨ ਵਿਜੇਂਦਰ ਗੁਪਤਾ ਦੇ ਪੀ.ਏ. ਦੇ ਨੰਬਰ ‘ਤੇ ਆਇਆ ਸੀ।
ਦਿੱਲੀ ਪੁਲਿਸ ਕੋਲ ਦਰਜ ਐਫ.ਆਈ.ਆਰ. ਮੁਤਾਬਕ ਫੋਨ ਕਰਨ ਵਾਲੇ ਨੇ ਕਿਹਾ ਕਿ ਵਿਜੇਂਦਰ ਗੁਪਤਾ ਦੋ ਵਾਰ ਬਚ ਗਏ, ਪਰ ਇਸ ਵਾਰ ਨਹੀਂ ਬਚ ਸਕਦੇ। ਚਾਹੇ ਜਿੰਨੀ ਮਰਜ਼ੀ ਸਕਿਊਰਟੀ ਵਧਾ ਲਵੋ। ਹਾਲਾਂਕਿ ਵਿਜੇਂਦਰ ਗੁਪਤਾ ਨੂੰ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਧਮਕੀ ਭਰੇ ਫੋਨ ਆ ਚੁੱਕੇ ਹਨ। ਉਨ੍ਹਾਂ ਦੋਸ਼ ਲਾਏ ਹਨ ਕਿ ਉਹ ਲਗਾਤਾਰ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਪੰਨੇ ਖੋਲ੍ਹ ਰਹੇ ਹਨ, ਇਸ ਲਈ ਇਸ ਧਮਕੀ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਹੈ। ਦਿੱਲੀ ਪੁਲਿਸ ਨੇ ਵਿਜੇਂਦਰ ਗੁਪਤਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਸੱਚ ਕੀ ਹੈ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …