ਹੁਣ ਮੁਆਫੀ ਮੰਗ ਨੇ ਛੁਡਾਇਆ ਖਹਿੜਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬੀ ਅਤੇ ਜਾਟ ਭਾਈਚਾਰੇ ਖਿਲਾਫ ਟਿੱਪਣੀ ਕਰਕੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਵਿਵਾਦਾਂ ਵਿਚ ਘਿਰ ਗਏ। ਵਿਰੋਧ ਵਧਦਾ ਦੇਖ ਕੇ ਬਿਪਲਬ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਅੱਜ ਤਿੰਨ ਟਵੀਟ ਕਰਦਿਆਂ ਕਿਹਾ ਕਿ ਮੈਨੂੰ ਪੰਜਾਬੀ ਅਤੇ ਜਾਟ ਦੋਵੇਂ ਭਾਈਚਾਰਿਆਂ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਮੇਰੀ ਧਾਰਨਾ ਕਿਸੇ ਨੂੰ ਵੀ ਠੇਸ ਪਹੁੰਚਾਉਣ ਦੀ ਨਹੀਂ ਸੀ। ਫਿਰ ਵੀ ਜੇਕਰ ਮੇਰੀ ਟਿੱਪਣੀ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਧਿਆਨ ਰਹੇ ਕਿ ਪਿਛਲੇ ਦਿਨੀਂ ਅਗਰਤਲਾ ਪ੍ਰੈਸ ਕਲੱਬ ਵਿਚ ਇਕ ਪ੍ਰੋਗਰਾਮ ਦੌਰਾਨ ਦੇਬ ਨੇ ਪੰਜਾਬੀ ਅਤੇ ਜਾਟ ਭਾਈਚਾਰੇ ਨੂੰ ਘੱਟ ਦਿਮਾਗ ਵਾਲਾ ਦੱਸਿਆ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪੰਜਾਬੀਆਂ ਅਤੇ ਜਾਟਾਂ ਦੇ ਮੁਕਾਬਲੇ ਬੰਗਾਲੀ ਜ਼ਿਆਦਾ ਤੇਜ਼ ਦਿਮਾਗ ਵਾਲੇ ਹੁੰਦੇ ਹਨ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …