8.2 C
Toronto
Friday, November 7, 2025
spot_img
Homeਭਾਰਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸਥਾਪਨਾ ਦਿਵਸ ਮੌਕੇ ਸਾਧਿਆ ਵਿਰੋਧੀਆਂ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸਥਾਪਨਾ ਦਿਵਸ ਮੌਕੇ ਸਾਧਿਆ ਵਿਰੋਧੀਆਂ ’ਤੇ ਨਿਸ਼ਾਨਾ

ਕਿਹਾ : ਪਰਿਵਾਰਵਾਦੀ ਪਾਰਟੀਆਂ ਨੇ ਦੇਸ਼ ਨਾਲ ਕੀਤਾ ਵੱਡਾ ਧੋਖਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਦੇ 42ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਮੋਦੀ ਨੇ ਆਪਣੀ ਵਰਚੂਅਲ ਸਪੀਚ ’ਚ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਜ਼ਾਦੀ ਦੇ ਅੰਮਿ੍ਰਤ ਮਹੋਤਸਵ ਨੂੰ ਕਰਤਵਕਾਲ ’ਚ ਬਦਲ ਦੇਣ। ਇਸ ਮੌਕੇ ਉਨ੍ਹਾਂ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਵੀ ਸਾਧਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਅੰਦਰ ਅੱਜ ਦੋ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ। ਇਕ ਰਾਜਨੀਤੀ ਪਰਿਵਾਰਭਗਤੀ ਦੀ ਹੈ ਅਤੇ ਦੂਜੀ ਦੇਸ਼ ਭਗਤੀ ਦੀ। ਪਰਿਵਾਰਭਗਤੀ ਦੀ ਰਾਜਨੀਤੀ ਨੇ ਸਾਡੇ ਦੇਸ਼ ਅਤੇ ਸਾਡੀ ਨੌਜਵਾਨੀ ਨਾਲ ਬਹੁਤ ਧੋਖਾ ਕੀਤਾ ਹੈ। ਪ੍ਰਧਾਨ ਮੰਤਰੀ ਨੇ 5 ਰਾਜਾਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 4 ਰਾਜਾਂ ’ਚ ਭਾਜਪਾ ਸਰਕਾਰ ਨੇ ਵਾਪਸੀ ਕੀਤੀ ਹੈ, ਜਿਸ ਨਾਲ ਭਾਜਪਾ ਵਰਕਰਾਂ ਦੀ ਜ਼ਿੰਮੇਵਾਰ ਹੋਰ ਜ਼ਿਆਦਾ ਵਧ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਭਾਰਤਾ ਮਾਤਾ ਦੀ ਜੈ ਦੇ ਨਾਅਰੇ ਵੀ ਲਗਵਾਏ। ਉਨ੍ਹਾਂ ਕਿਹਾ ਕਿ ਅੱਜ ਨਰਾਤਿਆਂ ਦੇ ਪੰਜਵੇਂ ਦਿਨ ਸਕੰਦਮਾਤਾ ਦੀ ਪੂਜਾ ਹੁੰਦੀ ਹੈ। ਮਾਤਾ ਕਮਲ ਦੇ ਆਸਣ ’ਤੇ ਵਿਰਾਜਮਾਨ ਰਹਿੰਦੀ ਹੈ ਅਤੇ ਦੋਹਾਂ ਹੱਥਾਂ ’ਚ ਕਮਲ ਦਾ ਫੁੱਲ ਫੜੀ ਰੱਖਦੀ ਹੈ। ਮੈਂ ਸਕੰਦਮਾਤਾ ਅੱਗੇ ਅਰਦਾਸ ਕਰਦਾ ਹਾਂ ਕਿ ਮਾਤਾ ਆਪਣਾ ਅਸ਼ੀਰਵਾਦ ਹਮੇਸ਼ਾ ਪਾਰਟੀ ਅਤੇ ਵਰਕਰਾਂ ’ਤੇ ਬਣਾਈ ਰੱਖੇ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਅਤੇ ਦੁਨੀਆ ਭਰ ’ਚ ਬੈਠੇ ਭਾਜਪਾ ਦੇ ਹਰੇਕ ਮੈਂਬਰ ਨੂੰ ਭਾਜਪਾ ਦੇ 42ਵੇਂ ਸਥਾਪਨਾ ਦਿਵਸ ਮੌਕੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

RELATED ARTICLES
POPULAR POSTS