10.2 C
Toronto
Wednesday, April 29, 2026
spot_img
Homeਭਾਰਤਪੁਲਵਾਮਾ ਹਮਲੇ ਦਾ ਅਸਰ ਕ੍ਰਿਕਟ ਵਰਲਡ ਕੱਪ 'ਤੇ ਪੈਣ ਦੇ ਅਸਾਰ

ਪੁਲਵਾਮਾ ਹਮਲੇ ਦਾ ਅਸਰ ਕ੍ਰਿਕਟ ਵਰਲਡ ਕੱਪ ‘ਤੇ ਪੈਣ ਦੇ ਅਸਾਰ

ਬੀ.ਸੀ.ਸੀ.ਆਈ. ਨੇ ਕਿਹਾ – ਸਰਕਾਰ ਨੇ ਮਨਾ ਕੀਤਾ ਤਾਂ ਕ੍ਰਿਕਟ ਵਰਲੱਡ ਕੱਪ ਦੌਰਾਨ ਪਾਕਿ ਨਾਲ ਨਹੀਂ ਖੇਡੇਗਾ ਭਾਰਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਕ੍ਰਿਕਟ ਵਰਲਡ ਕੱਪ ਵਿਚ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ਸ਼ੰਕੇ ਵਧਦੇ ਜਾ ਰਹੇ ਹਨ। ਬੀ.ਸੀ.ਸੀ.ਆਈ. ਦੇ ਸੂਤਰਾਂ ਨੇ ਦੱਸਿਆ ਕਿ ਇਸ ਨੂੰ ਲੈ ਕੇ ਕੁਝ ਸਮੇਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ। ਬੀ.ਸੀ.ਸੀ.ਆਈ. ਦਾ ਮੰਨਣਾ ਹੈ ਕਿ ਜੇਕਰ ਸਾਡੀ ਸਰਕਾਰ ਨੂੰ ਲੱਗਦਾ ਹੈ ਕਿ ਅਸੀਂ ਪਾਕਿਸਤਾਨ ਨਾਲ ਨਹੀਂ ਖੇਡਣਾ ਤਾਂ ਯਕੀਕਨ ਹੈ ਕਿ ਅਸੀਂ ਨਹੀਂ ਖੇਡਾਂਗੇ। ਧਿਆਨ ਰਹੇ ਕਿ ਇੰਗਲੈਂਡ ਅਤੇ ਵੇਲਸ ਵਿਚ 30 ਮਈ ਤੋਂ 14 ਜੁਲਾਈ ਤੱਕ ਕ੍ਰਿਕਟ ਵਰਲਡ ਕੱਪ ਦੇ ਮੈਚ ਖੇਡੇ ਜਾਣੇ ਹਨ।

RELATED ARTICLES
POPULAR POSTS