4.5 C
Toronto
Sunday, April 26, 2026
spot_img
Homeਭਾਰਤਸ੍ਰੀਨਗਰ 'ਚ ਬੀਐਸਐਫ ਦੀ ਬਟਾਲੀਅਨ 'ਤੇ ਅੱਤਵਾਦੀ ਹਮਲਾ

ਸ੍ਰੀਨਗਰ ‘ਚ ਬੀਐਸਐਫ ਦੀ ਬਟਾਲੀਅਨ ‘ਤੇ ਅੱਤਵਾਦੀ ਹਮਲਾ

ਏਐਸਆਈ ਸ਼ਹੀਦ, ਤਿੰਨ ਜਵਾਨ ਜ਼ਖ਼ਮੀ
ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀ ਮਾਰ ਮੁਕਾਏ
ਸ੍ਰੀਨਗਰ/ਬਿਊਰੋ ਨਿਊਜ਼
ਸ਼੍ਰੀਨਗਰ ਏਅਰਪੋਰਟ ਕੋਲ ਬੀਐਸਐਫ ਦੀ ਬਟਾਲੀਅਨ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ਵਿਚ ਬੀਐਸਐਫ ਦਾ ਇੱਕ ਅਸਿਸਟੈਂਟ ਸਬ ਇੰਸਪੈਕਟਰ ਸ਼ਹੀਦ ਹੋ ਗਿਆ ਹੈ। ਹਮਲੇ ਵਿਚ ਬੀਐਸਐਫ ਦੇ ਦੋ ਤੇ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਵੀ ਹੈ। ਸੁਰੱਖਿਆ ਬਲਾਂ ਨੇ ਤਿੰਨਾਂ ਅੱਤਵਾਦੀਆਂ ਨੂੰ ਮਾਰ ਮੁਕਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹਮੰਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਅੱਤਵਾਦੀਆਂ ਨੇ ਸਵੇਰੇ 4.30 ਵਜੇ ਦੇ ਕਰੀਬ ਬੀਐਸਐਫ ਕੈਂਪ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦਾ ਪਤਾ ਚੱਲਦੇ ਹੀ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਇਲਾਕੇ ਸੁਰੱਖਿਆ ਬਲਾਂ ਵਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

 

RELATED ARTICLES
POPULAR POSTS