ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਅਰਜੀ ਰੱਦ ਕੀਤੇ ਜਾਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ । ਲੰਗਾਹ ਵੱਲੋਂ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਗਈ ਹੈ। ਇਸ ‘ਤੇ ਭਲਕੇ ਸੁਣਵਾਈ ਹੋ ਸਕਦੀ ਹੈ। ਲੰਗਾਹ ਵੱਲੋਂ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਉਹ ਫਿਲਹਾਲ ਗੁਰਦਾਸਪੁਰ ਪੁਲਿਸ ਕੋਲ ਆਤਮ ਸਮਰਪਣ ਨਹੀਂ ਕਰਨਗੇ।
Check Also
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਐਸਡੀਐਮ ਨਾਲ ਹੋਈ ਤਿੱਖੀ ਬਹਿਸ
ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮਗਰੋਂ ਧਾਲੀਵਾਲ ਨੇ ਐਸਡੀਐਮ ਨੂੰ ਕੀਤਾ ਸੀ ਫੋਨ ਅੰਮਿ੍ਰਤਸਰ/ਬਿਊਰੋ ਨਿਊਜ਼ : …