Breaking News
Home / ਪੰਜਾਬ / ਪੰਜਾਬ ’ਚ ਖੁੱਲ੍ਹਿਆ ਪਹਿਲਾ ਸਰਕਾਰੀ ਰੇਤ-ਬੱਜਰੀ ਕੇਂਦਰ

ਪੰਜਾਬ ’ਚ ਖੁੱਲ੍ਹਿਆ ਪਹਿਲਾ ਸਰਕਾਰੀ ਰੇਤ-ਬੱਜਰੀ ਕੇਂਦਰ

ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕੀਤਾ ਉਦਘਾਟਨ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਅੱਜ ਸੋਮਵਾਰ ਨੂੰ ਪਹਿਲਾ ਸਰਕਾਰੀ ਰੇਤ ਅਤੇ ਬੱਜਰੀ ਵਿਕਰੀ ਕੇਂਦਰ ਸ਼ੁਰੂ ਹੋ ਗਿਆ ਹੈ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੋਹਾਲੀ ’ਚ ਕੁਰਾਲੀ ਰੋਡ ’ਤੇ ਸਥਿਤ ਈਕੋ ਸਿਟੀ-2 ਵਿਚ ਖੋਲ੍ਹੇ ਗਏ ਇਸ ਕੇਂਦਰ ਦਾ ਉਦਘਾਟਨ ਕੀਤਾ ਹੈ। ਹਰਜੋਤ ਬੈਂਸ ਨੇ ਇਸ ਮੌਕੇ ਦੱਸਿਆ ਕਿ ਲੋਕਾਂ ਨੂੰ ਇਸ ਕੇਂਦਰ ਤੋਂ ਸਰਕਾਰੀ ਰੇਟ ’ਤੇ ਰੇਤ-ਬੱਜਰੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ ਸਸਤੀ ਰੇਤ-ਬੱਜਰੀ ਮੁਹੱਈਆ ਕਰਵਾਉਣ ਲਈ ਸਰਕਾਰੀ ਕੇਂਦਰ ਖੋਲ੍ਹੇ ਜਾਣਗੇ। ਬੈਂਸ ਨੇ ਕਿਹਾ ਕਿ ਹੁਣ ਪੰਜਾਬ ਅੰਦਰ 90 ਪ੍ਰਤੀਸ਼ਤ ਨਜਾਇਜ਼ ਮਾਈਨਿੰਗ ਬੰਦ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਜਾਇਜ਼ ਮਾਈਨਿੰਗ ਕਰਨ ਵਾਲੇ ਹੁਣ ਜੇਲ੍ਹ ਜਾਣਗੇ। ਦੱਸਿਆ ਗਿਆ ਕਿ ਰੇਤ 28 ਰੁਪਏ ਪ੍ਰਤੀ ਫੁੱਟ ਅਤੇ ਬੱਜਰੀ ਕਰੀਬ 30 ਰੁਪਏ ਪ੍ਰਤੀ ਫੁੱਟ ਮਿਲੇਗੀ। ਧਿਆਨ ਰਹੇ ਕਿ ਪੰਜਾਬ ਵਿਚ ਲੰਬੇ ਸਮੇਂ ਤੋਂ ਰੇਤ-ਬੱਜਰੀ ਦੀ ਕਮੀ ਹੋਣ ਕਰਕੇ ਇਸਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਇਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਿਰੋਧੀ ਧਿਰ ਵੀ ‘ਆਪ’ ਸਰਕਾਰ ਨੂੰ ਰੇੇਤ-ਬੱਜਰੀ ਦੇ ਮਾਮਲੇ ’ਤੇ ਘੇਰਦੀ ਰਹੀ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਗੈਰਕਾਨੂੰਨੀ ਮਾਈਨਿੰਗ ਬੰਦ ਕਰਵਾ ਕੇ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਰੇਤਾ ਅਤੇ ਬੱਜਰੀ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਸੀ।

 

Check Also

ਸ਼ੋ੍ਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਬਣਾਇਆ ਉਮੀਦਵਾਰ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ …