19.5 C
Toronto
Friday, August 14, 2026
spot_img
Homeਪੰਜਾਬਨਸ਼ੇੜੀ ਬਾਪ ਦੀ ਹੈਵਾਨੀਅਤ- ਆਪਣੀ ਹੀ ਧੀ ਦੀ ਕੀਤੀ ਹੱਤਿਆ

ਨਸ਼ੇੜੀ ਬਾਪ ਦੀ ਹੈਵਾਨੀਅਤ- ਆਪਣੀ ਹੀ ਧੀ ਦੀ ਕੀਤੀ ਹੱਤਿਆ

ਨਸ਼ੇੜੀ ਬਾਪ ਦੀ ਹੈਵਾਨੀਅਤ- ਆਪਣੀ ਹੀ ਧੀ ਦੀ ਕੀਤੀ ਹੱਤਿਆਭੁੱਖ ਕਾਰਨ ਰੋ ਰਹੀ ਧੀ ਨੂੰ ਮਿਲੀ ਇਹ ਸਜ਼ਾ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਵਿਚ ਸ਼ਰਾਬੀ ਪਿਤਾ ਵਲੋਂ ਆਪਣੀ ਹੀ 5 ਸਾਲ ਦੀ ਮਾਸੂਮ ਧੀ ਨਿਹਾਰਿਕਾ ਨੂੰ ਮਾਰ ਦਿੱਤਾ ਗਿਆ ਹੈ। ਸ਼ਰਾਬੀ ਪਿਤਾ ਨੇ ਭੁੱਖ ਕਾਰਨ ਰੋ ਰਹੀ ਆਪਣੀ ਧੀ ਨੂੰ ਇਹ ਸਜ਼ਾ ਦਿੱਤੀ ਹੈ।
ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਬਾਪ ਸਿਰਫ ਇੰਨੀ ਗੱਲ ਤੋਂ ਹੀ ਗੁੱਸੇ ਵਿਚ ਆ ਗਿਆ ਕਿ ਉਸਦੀ ਧੀ ਖਾਣਾ ਮੰਗ ਰਹੀ ਸੀ ਅਤੇ ਇਸ ਬਾਪ ਦਾ ਸ਼ਰਾਬ ਪੀਣ ਦਾ ਮਜ਼ਾ ਖਰਾਬ ਹੋ ਰਿਹਾ ਸੀ। ਗੁੱਸੇ ਵਿਚ ਆਏ ਇਸ ਬਾਪ ਨੇ ਪਹਿਲਾਂ ਆਪਣੀ ਧੀ ਨੂੰ ਜ਼ਮੀਨ ‘ਤੇ ਸੁੱਟਿਆ ਅਤੇ ਫਿਰ ਚੁੰਨੀ ਨਾਲ ਉਸਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਧੀ ਦੀ ਮਾਂ ਜਦੋਂ ਕੰਮ ਤੋਂ ਵਾਪਸ ਘਰ ਪਰਤੀ ਤਾਂ ਬਾਪ ਨੇ ਕਿਹਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ ਅਤੇ ਇਹ ਸੁਣ ਕੇ ਮਾਂ ਵੀ ਬੇਹੋਸ਼ ਹੋ ਗਈ। ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਦੋਸ਼ੀ ਬਾਪ ਨੂੰ ਗ੍ਰਿਫਤਾਰ ਕਰ ਲਿਆ। ਇਹ ਪਰਿਵਾਰ ਛੱਤੀਸਗੜ੍ਹ ਨਾਲ ਸਬੰਧਤ ਦੱਸਿਆ ਗਿਆ ਹੈ ਅਤੇ ਜਲੰਧਰ ਵਿਚ ਕਿਰਾਏ ‘ਤੇ ਰਹਿ ਰਿਹਾ ਹੈ। ਇਸੇ ਦੌਰਾਨ ਮ੍ਰਿਤਕ ਨਿਹਾਰਿਕਾ ਦੀ ਮਾਂ ਦਾ ਕਹਿਣਾ ਸੀ ਕਿ ਮੈਂ ਪਤੀ ਨੂੰ ਕੋਈ ਸਜ਼ਾ ਨਹੀਂ ਦੇਣਾ ਚਾਹੁੰਦੀ।

RELATED ARTICLES
POPULAR POSTS