12.4 C
Toronto
Friday, November 20, 2026
spot_img
Homeਪੰਜਾਬਕਾਂਗਰਸ ਨੂੰ ਵੱਡਾ ਸਿਆਸੀ ਝਟਕਾ : ਦੋ ਵਾਰ ਵਿਧਾਇਕ ਤੇ 2027 ਦੀ...

ਕਾਂਗਰਸ ਨੂੰ ਵੱਡਾ ਸਿਆਸੀ ਝਟਕਾ : ਦੋ ਵਾਰ ਵਿਧਾਇਕ ਤੇ 2027 ਦੀ ਚੋਣ ਮੈਨੀਫੈਸਟੋ ਕਮੇਟੀ ਦੇ ਸਹਿ-ਚੇਅਰਮੈਨ ਹਰਦਿਆਲ ਸਿੰਘ ਕੰਬੋਜ ਭਾਜਪਾ ‘ਚ ਸ਼ਾਮਲ

ਕਾਂਗਰਸ ਨੂੰ ਵੱਡਾ ਸਿਆਸੀ ਝਟਕਾ : ਦੋ ਵਾਰ ਵਿਧਾਇਕ ਤੇ 2027 ਦੀ ਚੋਣ ਮੈਨੀਫੈਸਟੋ ਕਮੇਟੀ ਦੇ ਸਹਿ-ਚੇਅਰਮੈਨ ਹਰਦਿਆਲ ਸਿੰਘ ਕੰਬੋਜ ਭਾਜਪਾ ‘ਚ ਸ਼ਾਮਲਖਟਕੜ ਕਲਾਂ ਸਹੁੰ ਚੁੱਕ ਕੇ ਪੰਜਾਬ ਨੂੰ ਕਰਜ਼ਾਈ ਕਰਨ ਵਾਲੇ ਇੱਕ ਸੀਟ ਵੀ ਨਹੀਂ ਜਿੱਤਣਗੇ : ਸੈਣੀ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਰਦਿਆਲ ਕੰਬੋਜ਼ ਨੂੰ ਦੱਸਿਆ ਤਜਰਬੇਕਾਰ ਆਗੂ
ਨਸ਼ੇ ਤੇ ਗੈਂਗਸਟਰਵਾਦ ਤੋਂ ਭਾਜਪਾ ਹੀ ਕਰਵਾ ਸਕਦੀ ਹੈ ਪੰਜਾਬ ਦਾ ਛੁਟਕਾਰਾ : ਹਰਦਿਆਲ ਕੰਬੋਜ਼
ਰਾਜਪੁਰਾ, ਬਨੂੜ, ਸ਼ੁਤਰਾਣਾ ਤੇ ਕਈ ਹੋਰ ਕਸਬਿਆਂ ਦੇ ਕਾਂਗਰਸ ਦੇ ਦਰਜਨਾਂ ਅਹੁਦੇਦਾਰਾਂ ਨੇ ਵੀ ਪਾਰਟੀ ਛੱਡੀ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਰਾਜਪੁਰਾ ਤੋਂ ਦੋ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਅਤੇ ਕਾਂਗਰਸ ਦੀ 2027 ਦੀ ਚੋਣ ਮੈਨੀਫੈਸਟੋ ਕਮੇਟੀ ਦੇ ਮੌਜੂਦਾ ਸਹਿ-ਚੇਅਰਮੈਨ ਹਰਦਿਆਲ ਸਿੰਘ ਕੰਬੋਜ ਰਾਜਪੁਰਾ, ਬਨੂੜ ਅਤੇ ਪਟਿਆਲਾ ਦੇ ਦਰਜਨਾਂ ਪ੍ਰਮੁੱਖ ਕਾਂਗਰਸੀ ਅਹੁਦੇਦਾਰਾਂ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ।
ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਹਰਦਿਆਲ ਸਿੰਘ ਕੰਬੋਜ ਅਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਰਾਜ ਸਭਾ ਮੈਂਬਰ ਡਾਕਟਰ ਸਤੀਸ਼ ਪੂਨੀਆ, ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਪੰਜਾਬ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ, ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਵੀ ਹਾਜ਼ਰ ਸਨ।
‘ਕੰਬੋਜ਼ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਹਨ’ : ਨਾਇਬ ਸਿੰਘ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਰਦਿਆਲ ਸਿੰਘ ਕੰਬੋਜ ਨੂੰ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਬੇਹੱਦ ਮਜ਼ਬੂਤ ਆਧਾਰ ਵਾਲੀ ਇੱਕ ਸੰਸਥਾ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕ ਮਜ਼ਬੂਤ ਭਾਜਪਾ ਸਰਕਾਰ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਖਟਕੜ ਕਲਾਂ ਵਿਖੇ ਕੀਤੇ ਹਰ ਵਾਅਦੇ ਨੂੰ ਤੋੜਨ ਅਤੇ ਪੰਜਾਬ ਦੇ ਕਰਜ਼ੇ ਨੂੰ ਦੁੱਗਣਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ 2027 ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੇਗੀ, ਜਦਕਿ ਭਾਜਪਾ 2029 ਤੱਕ ਖੁਸ਼ਹਾਲ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗਾਰੰਟੀ ਦਿੰਦੀ ਹੈ।
‘ਕੰਬੋਜ ਦਾ ਸਵਾਗਤ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ’ : ਕੇਵਲ ਸਿੰਘ ਢਿੱਲੋਂ
ਹਰਦਿਆਲ ਸਿੰਘ ਕੰਬੋਜ ਅਤੇ ਹੋਰਨਾਂ ਦਾ ਭਾਜਪਾ ਵਿੱਚ ਸਵਾਗਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਹਾਰਦਿਆਲ ਸਿੰਘ ਕੰਬੋਜ ਨਾਲ ਕੰਮ ਕਰਨ ਦੌਰਾਨ ਮੈਂ ਉਨ੍ਹਾਂ ਦੀ ਪ੍ਰਸ਼ਾਸਨਿਕ ਸਮਰੱਥਾ ਅਤੇ ਸਮਰਪਣ ਨੂੰ ਨੇੜਿਓਂ ਦੇਖਿਆ ਹੈ। ਅੱਜ ਅਜਿਹੇ ਤਜਰਬੇਕਾਰ, ਸੂਝਵਾਨ ਆਗੂ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਭਾਜਪਾ ਪਰਿਵਾਰ ਵਿੱਚ ਸਵਾਗਤ ਕਰਦਿਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਨਸ਼ਾ ਤੇ ਗੈਂਗਸਟਰਵਾਦ ਤੋਂ ਭਾਜਪਾ ਦੀ ਕਾਂਗਰਸ ਨੂੰ ਬਚਾ ਸਕਦੀ : ਕੰਬੋਜ
ਬਤੌਰ ਕਾਂਗਰਸ ਵਿਧਾਇਕ ਕਾਰਜਕਾਲ ਦੌਰਾਨ ਆਪਣੇ ਵਿਕਾਸ ਕਾਰਜ ਗਿਣਾਉਂਦੇ ਹੋਏ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਬਹੁਤ ਬਦਤਰ ਹਾਲਤ ਵਿੱਚ ਪਹੁੰਚਾ ਦਿੱਤਾ ਹੈ।
ਪੰਜਾਬ ਨੂੰ ਗੈਂਗਸਟਵਾਦ, ਨਸ਼ਾ, ਭ੍ਰਿਸ਼ਟਾਚਾਰ ਤੇ ਮਾਫੀਆ ਰਾਜ ਤੋਂ ਮੁਕਤੀ ਭਾਰਤੀ ਜਨਤਾ ਪਾਰਟੀ ਵਿੱਚ ਹੀ ਦੁਆ ਸਕਦੀ ਹੈ। ਜਿੰਨਾ ਮਾਣ-ਸਤਿਕਾਰ ਓਬੀਸੀ ਨੂੰ ਭਾਜਪਾ ਦੇ ਸਕਦੀ ਹੈ, ਰਾਹੁਲ ਗਾਂਧੀ ਤੇ ਕਾਂਗਰਸ ਸੋਚ ਵੀ ਨਹੀਂ ਸਕਦੀ। ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਹਰਦਿਆਲ ਸਿੰਘ ਕੰਬੋਜ ਸੰਖੇਪ ਜਾਣ-ਪਛਾਣ
ਰਾਜਪੁਰਾ ਸੀਟ ਤੋਂ 2012 ਤੇ 2017 ਬਤੌਰ ਕਾਂਗਰਸੀ ਵਿਧਾਇਕ ਰਹੇ ਹਰਦਿਆਲ ਸਿੰਘ ਕੰਬੋਜ ਨੇ ਆਪਣੀ ਰਾਜਨੀਤਿਕ ਯਾਤਰਾ ਵਿਦਿਆਰਥੀ ਜੀਵਨ ਤੋਂ ਸ਼ੁਰੂ ਕੀਤੀ ਅਤੇ ਜਨਵਰੀ 1997 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾ ਉਨ੍ਹਾਂ ਨੇ 1989 ਵਿਚ ਪਟਿਆਲਾ ਲੋਕ ਸਭਾ ਹਲਕੇ ਤੋਂ ਬੀਐਸਪੀ ਦੇ ਉਮੀਦਵਾਰ ਵਜੋਂ ਚੋਣ ਲੜੀ। 1998 ਵਿੱਚ ਉਹ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ), ਪਟਿਆਲਾ ਦੇ ਪ੍ਰਧਾਨ ਬਣੇ ਅਤੇ 2018 ਤੱਕ ਇਸ ਅਹੁਦੇ ‘ਤੇ ਰਹੇ। 2015 ਵਿੱਚ ਏ.ਆਈ.ਸੀ.ਸੀ. ਮੈਂਬਰ ਅਤੇ 2021 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣੇ। ਉਨ੍ਹਾਂ ਨੇ 2003 ਵਿੱਚ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ 2004 ਵਿੱਚ ਪੰਜਾਬ ਰਾਜ ਚੋਣ ਬੋਰਡ ਦੇ ਪ੍ਰਸ਼ਾਸਕੀ ਮੈਂਬਰ ਵਜੋਂ ਵੀ ਕੰਮ ਕੀਤਾ। ਉਨ੍ਹਾਂ ਨੂੰ 2026 ਵਿੱਚ ਕਾਂਗਰਸ ਹਾਈਕਮਾਂਡ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਮੈਨੀਫੈਸਟੋ ਕਮੇਟੀ ਦਾ ਸਹਿ-ਚੇਅਰਮੈਨ ਨਾਮਜ਼ਦ ਕੀਤਾ ਗਿਆ ਸੀ ।
ਹਰਦਿਆਲ ਕੰਬੋਜ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂ
1. ਬਲਦੇਵ ਸਿੰਘ ਗੱਡੋ ਮਾਜਰਾ ਸਾਬਕਾ ਚੇਅਰਮੈਨ, ਮਾਰਕੀਟ ਕਮੇਟੀ ਅਤੇ ਪ੍ਰਧਾਨ, ਬਲਾਕ ਕਾਂਗਰਸ ਰਾਜਪੁਰਾ
2. ਅਮਨਦੀਪ ਸਿੰਘ ਨਾਗੀ ਨਗਰ ਕੌਂਸਲ ਰਾਜਪੁਰਾ ਦੇ ਸਾਬਕਾ ਪ੍ਰਧਾਨ।
3. ਲਖਵੀਰ ਸਿੰਘ ਮਾਰਕੀਟ ਕਮੇਟੀ ਬਨੂੜ ਦੇ ਸਾਬਕਾ ਚੇਅਰਮੈਨ।
4. ਜਗਤਾਰ ਸਿੰਘ ਨਗਰ ਕੌਂਸਲ ਬਨੂੜ ਦੇ ਸਾਬਕਾ ਪ੍ਰਧਾਨ।
5. ਮਲਕੀਤ ਸਿੰਘ ਲੈਂਡ ਮੋਰਟਗੇਜ ਬੈਂਕ ਰਾਜਪੁਰਾ ਦੇ ਸਾਬਕਾ ਚੇਅਰਮੈਨ।
6. ਆਰਤੀ ਦੇਵੀ ਬਲਾਕ ਸੰਮਤੀ ਮੈਂਬਰ ਅਤੇ ਪ੍ਰਧਾਨ, ਮਹਿਲਾ ਕਾਂਗਰਸ ਰਾਜਪੁਰਾ।
7. ਨਿਰਭੈ ਸਿੰਘ ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ ਦਿਹਾਤੀ ਦੇ ਸਾਬਕਾ ਪ੍ਰਧਾਨ।
8. ਨਵਦੀਪ ਸੈਣੀ ਪ੍ਰਧਾਨ, ਯੂਥ ਕਾਂਗਰਸ ਰਾਜਪੁਰਾ।
9. ਅੰਕੁਰ ਪ੍ਰਧਾਨ, ਯੂਥ ਕਾਂਗਰਸ ਸਿਟੀ ਰਾਜਪੁਰਾ।
10. ਜੈ ਪ੍ਰਤਾਪ ਸਿੰਘ ਡੇਜ਼ੀ ਮਾਰਕੀਟ ਕਮੇਟੀ ਪਾਤੜਾਂ/ਸ਼ੁਤਰਾਣਾ ਦੇ ਸਾਬਕਾ ਚੇਅਰਮੈਨ।
11. ਸਰਬਜੀਤ ਸਿੰਘ ਮਾਣਕਪੁਰ ਬਲਾਕ ਸੰਮਤੀ ਰਾਜਪੁਰਾ ਦੇ ਸਾਬਕਾ ਚੇਅਰਮੈਨ।
ਹੋਰ ਕਿਹੜੇ ਆਗੂ ਸ਼ਾਮਲ ਹੋਏ : ਅਮਿਤ ਕੁਮਾਰ (ਕੌਂਸਲਰ), ਗੁਨੀਸ਼ ਜੀ (ਕੌਂਸਲਰ), ਨਰਿੰਦਰ ਸਿੰਘ ਜਰਗਰ/ਸ਼ਾਸਤਰੀ (ਕੌਂਸਲਰ), ਸ਼ੁਭਮ ਠਾਕੁਰ (ਮੀਤ ਪ੍ਰਧਾਨ, ਯੂਥ ਕਾਂਗਰਸ), ਹਰਪ੍ਰੀਤ ਸਿੰਘ ਸੋਨੂੰ (ਪ੍ਰਧਾਨ, ਯੂਥ ਕਾਂਗਰਸ), ਨਛੱਤਰ ਸਿੰਘ ਕਪੂਰੀ (ਬਲਾਕ ਸੰਮਤੀ ਮੈਂਬਰ), ਗੁਰ ਚਹਿਲ (ਫੋਕਲ ਪੁਆਇੰਟ), ਗੁਰਿੰਦਰਜੀਤ ਸਿੰਘ (ਫੋਕਲ ਪੁਆਇੰਟ), ਪਾਰੁਲ/ਪ੍ਰਮੋਦ ਸ਼ਰਮਾ (ਓਲਡ ਰਾਜਪੁਰਾ), ਅਮਰਜੀਤ ਸਿੰਘ ਲੱਕੀ, ਸ਼ਿੰਗਾਰਾ ਸਿੰਘ, ਬਲਵਿੰਦਰ ਸਿੰਘ, ਐਡਵੋਕੇਟ ਓਬਰਾਏ, ਡਿੰਪਲ/ਰਾਜ ਕੁਮਾਰ ਕਲਿਆਣ, ਵਿਜੇ ਕੁਮਾਰ, ਸੁਰਿੰਦਰ ਸਿੰਘ ਰੋਮੀ, ਸੁਖਦੇਵ ਸਿੰਘ ਬਸਰਾ, ਸਤੀਸ਼ ਰਾਣਾ
ਨਲਾਸ/ਨਲਾਸ ਰੋਡ (ਰਾਜਪੁਰਾ) ਤੇ ਬਨੂੜ : ਗੁਰਪ੍ਰੀਤ ਸਿੰਘ ਬਿੱਟੂ (ਯੂਥ ਕਾਂਗਰਸ), ਰਤਨ ਸਿੰਘ (ਨਲਾਸ ਖ਼ੁਰਦ), ਜਸਵਿੰਦਰ ਸਿੰਘ ਪਿੰਦਾ (ਨਲਾਸ), ਭੁਪਿੰਦਰ ਸਿੰਘ (ਨਲਾਸ), ਅਵਤਾਰ ਸਿੰਘ (ਨਲਾਸ ਰੋਡ), ਸੁਖਬੀਰ ਸਿੰਘ (ਨਲਾਸ ਰੋਡ), ਮਨਦੀਪ ਸਿੰਘ (ਨਲਾਸ ਰੋਡ), ਗੁਰੀ ਬੈਨੀਪਾਲ (ਨਲਾਸ ਰੋਡ), ਬਿੱਟੂ ਬੈਨੀਪਾਲ (ਨਲਾਸ ਰੋਡ), ਸੰਨੀ ਸ਼ਰਮਾ (ਨਲਾਸ ਰੋਡ) ਨੀਰਜ ਜੈਨ (ਪ੍ਰਧਾਨ, ਬਲਾਕ ਕਾਂਗਰਸ ਸ਼ਹਿਰੀ), ਸਵਿੰਦਰ ਸਿੰਘ ਸੰਧੂ (ਸਾਬਕਾ ਐਮ.ਸੀ. ਤੇ ਪ੍ਰਧਾਨ ਟਰੱਕ ਯੂਨੀਅਨ) ਤੇਜਿੰਦਰ ਸਿੰਘ ਢੀਂਡਸਾ (ਜਨਰਲ ਸਕੱਤਰ, ਕਾਂਗਰਸ), ਦਵਿੰਦਰ ਪੁਰੀ, ਗੁਰਪ੍ਰੀਤ ਸਿੰਘ ਹਨੀ, ਦਿਲਪ੍ਰੀਤ ਵਾਲੀਆ
ਸ਼ੁਤਰਾਣਾ/ਪਾਤੜਾਂ/ਖੇੜਾ ਗੱਜੂ/ਬੂਟਾ ਸਿੰਘ ਵਾਲਾ : ਜੈ ਪ੍ਰਤਾਪ ਸਿੰਘ ਡੇਜ਼ੀ (ਸਾਬਕਾ ਚੇਅਰਮੈਨ, ਮਾਰਕੀਟ ਕਮੇਟੀ ਪਾਤੜਾਂ), ਕਮਲਜੀਤ ਮਟੌਲੀ (ਪ੍ਰਧਾਨ, ਬਲਾਕ ਯੂਥ ਕਾਂਗਰਸ), ਹਰਜਿੰਦਰ ਸਿੰਘ (ਸਾਬਕਾ ਸਰਪੰਚ, ਪਿੰਡ ਸੱਗਰਾ), ਤਰਲੋਕ ਸਿੰਘ (ਪੰਚ), ਸ਼ਿੰਗਾਰਾ ਸਿੰਘ (ਪੰਚ), ਮਨੋਹਰ ਲਾਲ (ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ), ਅਮਰਜੀਤ ਸਿੰਘ (ਪੰਚ), ਰਾਜਿੰਦਰ ਕੁਮਾਰ, ਬ੍ਰਿਜ ਲਾਲ, ਪ੍ਰੀਤਮ ਦਾਸ ਛਾਬੜਾ, ਐਡਵੋਕੇਟ ਗਗਨਦੀਪ ਸਿੰਘ (ਸਾਬਕਾ ਬਲਾਕ ਸੰਮਤੀ ਮੈਂਬਰ), ਬਲਦੀਪ ਸਿੰਘ ਬੱਲੂ
ਧਰਮਗੜ੍ਹ, ਸਮਾਣਾ ਤੇ ਹੋਰ ਪਿੰਡ : ਹਰਬੰਸ ਸਿੰਘ (ਸਰਪੰਚ), ਪਰਮਜੀਤ ਸਿੰਘ (ਪੰਚ), ਹਰਦੇਵ ਸਿੰਘ, ਜੋਗਿੰਦਰ ਕੁਮਾਰ (ਸਾਬਕਾ ਕੌਂਸਲਰ/ਐਮ.ਸੀ.) ਮਨਜੀਤ ਸਿੰਘ ਡੋਗਰਾ (ਸਾਬਕਾ ਸਰਪੰਚ, ਲਾਲਮਾਜਰਾ), ਰਾਜਿੰਦਰ ਸਿੰਘ ਰਾਜੂ (ਸਾਬਕਾ ਸਰਪੰਚ, ਬਠੌਣੀਆ), ਹਰਕੇਸ਼ ਸਿੰਘ (ਸਾਬਕਾ ਸਰਪੰਚ, ਅਲਵਾਣਾ), ਅਮਰ ਸਿੰਘ (ਸਾਬਕਾ ਬਲਾਕ ਸੰਮਤੀ ਮੈਂਬਰ, ਮਿਰਜ਼ਾਪੁਰ), ਸੁਰਜੀਤ ਸਿੰਘ (ਬਲਾਕ ਸੰਮਤੀ ਮੈਂਬਰ, ਖਰੋਲਾ), ਸਤਪਾਲ ਸਿੰਘ ਸੱਤਾ (ਸੂਰਜਗੜ੍ਹ), ਕੁਲਦੀਪ (ਇੰਚਾਰਜ, ਸੂਰਜਪੁਰ), ਐਡਵੋਕੇਟ ਹਰਜੋਤ ਸਿੰਘ।

RELATED ARTICLES
POPULAR POSTS